ਕੋਰੋਨਾ ਸੰਕਟ ਦੌਰਾਨ ਗਰਮੀ ਦਾ ਕਹਿਰ ਵੀ ਸ਼ੁਰੂ, ਕਈ ਥਾਈਂ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ

ਸ਼ਨੀਵਾਰ ਪੰਜਾਬ ‘ਚ ਤਾਪਮਾਨ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਫਿਲਹਾਲ ਮਈ ਦਾ ਮਹੀਨਾ ਹੈ ਤੇ ਆਉਣ ਵਾਲੇ ਸਮੇਂ ‘ਚ ਤਾਪਮਾਨ ਹੋਰ ਵਧੇਗਾ। ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ‘ਚ ਪ੍ਰੀ-ਮੌਨਸੂਨ ਬਾਰਸ਼ ਵੀ ਹੋਕੇ ਹਟੀ ਹੈ ਪਰ ਇਸ ਦੇ ਬਾਵਜੂਦ ਹੁਣ ਲੋਅ ਸ਼ੁਰੂ ਹੋਣ ਕਾਰਮ ਗਰਮੀ ਕਹਿਰ ਵਰਸਾ ਰਹੀ ਹੈ।

ਨਵੀਂ ਦਿੱਲੀ: ਇਕ ਪਾਸੇ ਦੇਸ਼ ‘ਤੇ ਕੋਰੋਨਾ ਵਾਇਰਸ ਦਾ ਸਹਿਮ ਹੈ ਤੇ ਦੂਜੇ ਪਾਸੇ ਗਰਮੀ ਵੀ ਕਹਿਰ ਬਣ ਵਰ ਰਹੀ ਹੈ। ਦਿਨ ਬ ਦਿਨ ਤਪਦੀ ਲੋਅ ‘ਚ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਪਾਰਾ ਲਗਾਤਾਰ ਉਤਾਂਹ ਵੱਲ ਜਾ ਰਿਹਾ ਹੈ। ਗਰਮ ਹਵਾਵਾਂ ਤੋਂ ਸਾਫ਼ ਹੈ ਕਿ ਗਰਮੀ ਦਾ ਮੌਸਮ ਪੂਰੇ ਜੋਬਨ ‘ਤੇ ਹੈ ਤੇ ਇਹ ਤਪਸ਼ ਆਉਣ ਵਾਲੇ ਦਿਨਾਂ ‘ਚ ਹੋਰ ਵਧੇਗੀ। ਪੰਜਾਬ ਸਮੇਤ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ ਜਿਹੇ ਕਈ ਸੂਬਿਆਂ ‘ਚ ਗਰਮ ਲੋਅ ਨੇ ਦਸਤਕ ਦੇ ਦਿੱਤੀ ਹੈ।

ਸ਼ਨੀਵਾਰ ਪੰਜਾਬ ‘ਚ ਤਾਪਮਾਨ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਫਿਲਹਾਲ ਮਈ ਦਾ ਮਹੀਨਾ ਹੈ ਤੇ ਆਉਣ ਵਾਲੇ ਸਮੇਂ ‘ਚ ਤਾਪਮਾਨ ਹੋਰ ਵਧੇਗਾ। ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ‘ਚ ਪ੍ਰੀ-ਮੌਨਸੂਨ ਬਾਰਸ਼ ਵੀ ਹੋਕੇ ਹਟੀ ਹੈ ਪਰ ਇਸ ਦੇ ਬਾਵਜੂਦ ਹੁਣ ਲੋਅ ਸ਼ੁਰੂ ਹੋਣ ਕਾਰਮ ਗਰਮੀ ਕਹਿਰ ਵਰਸਾ ਰਹੀ ਹੈ।

ਅਜਿਹੇ ‘ਚ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਫਿਲਹਾਲ ਗਰਮੀ ਤੋਂ ਕੋਈ ਰਾਹਤ ਨਹੀਂ ਹੈ। ਇਸ ਦੇ ਨਾਲ ਹੀ ਅਗਲੇ ਹਫ਼ਤੇ ਕਈ ਥਾਈਂ ਪਾਰਾ 4 ਤੋਂ 49 ਡਿਗਰੀ ਸੈਲਸੀਅਸ ਤਕ ਪਹੁੰਚਣ ਦਾ ਅਨੁਮਾਨ ਹੈ।