ਕੌਮੀ ਸਰਹੱਦ ਤੋਂ  ਬੀਐੱਸਐੱਫ ਵੱਲੋਂ 55 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, 30 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ) – ਮੰਗਲਵਾਰ ਫਿਰ ਕੌਮੀ ਸਰਹੱਦ ਤੇ ਕਰੋੜਾਂ ਦੀ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਹੈ। ਫਿਰੋਜ਼ਪੁਰ ਭਾਰਤ ਪਾਕਿ ਬਾਰਡਰ ‘ਤੇ ਬੀ ਐੱਸ ਐੱਫ ਨੇ ਕਰੀਬ 11 ਕਿਲੋ ਤੋੰ ਵੀ ਵੱਧ ਹੈਰੋਇਨ ਅਤੇ ਇਕ ਪਾਕਿਸਤਾਨੀ ਮੋਬਾਇਲ ਫੋਨ ਦੀ ਸਿੰਮ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 55 ਕਰੋੜ ਰੁਪਏ ਹੈ। ਬੀ ਐੱਸ ਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਫਿਰੋਜ਼ਪੁਰ ਭਾਰਤ ਪਾਕਿ ਬਾਰਡ ਦੀ ਬੀਓਪੀ ਸ਼ਾਮ ਕੇ ਏਰੀਏ ਵਿਚ ਭਾਰਤੀ ਤਸਕਰਾਂ ਨੂੰ ਹੈਰੋਇਨ ਦੀ ਖੇਫ ਭੇਜੀ ਗਈ ਹੈ। ਸੂਚਨਾ ਮਿਲਣ ‘ਤੇ ਚਲਾਏ ਗਏ ਸਰਚ ਮੁਹਿੰਮ ਦੌਰਾਨ ਕਰੀਬ 11 ਕਿਲੋ ਹੈਰੋਇਨ ਬਰਾਮਦ ਹੋਈ ਹੈ ਅਤੇ ਅਜੇ ਤੱਕ ਸਰਚ ਮੁਹਿੰਮ ਜਾਰੀ ਹੈ।