ਚੰਡੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) : ਸ਼ਹਿਰ ਦੇ ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ‘ਚ ਕੋਰੋਨਾ ਦੇ ਇਕ ਮਰੀਜ ਨੇ ਪੰਜਵੀਂ ਮੰਜਲਿ ਤੋਂ ਛਾਲ ਮਾਰ ਦਿੱਤੀ। ਲਹੂ-ਲੁਹਾਨ ਹਾਲਤ ‘ਚ ਮਰੀਜ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਜੀਐੱਮਸੀਐੱਚ-32 ਦੇ ਮੋਰਚਰੀ ‘ਚ ਰੱਖਵਾ ਕੇ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।ਜਾਣਕਾਰੀ ਮੁਤਾਬਿਕ, ਸ਼ਹਿਰ ਦੇ ਸੈਕਟਰ-55 ‘ਚ ਰਹਿਣ ਵਾਲੇ 60 ਸਾਲ ਚੁੰਨੀ ਲਾਲ ਕੋਰੋਨਾ ਦੇ ਮਰੀਜ ਸਨ ਤੇ ਉਨ੍ਹਾਂ ਦਾ ਇਲਾਜ ਜੀਐੱਸਸੀਐੱਚ-32 ‘ਚ ਚੱਲ ਰਿਹਾ ਸੀ। ਐਤਵਾਰ ਸਵੇਰੇ ਕਰੀਬ 7.30 ਵਜੇ ਉਨ੍ਹਾਂ ਅਚਾਨਕ ਹਸਪਤਾਲ ਦੇ ਏ-ਬਲਾਕ ਦੀ ਪੰਜਵੀਂ ਮੰਜਲਿ ਤੋਂ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਨਾਲ ਉਹ ਬੁਰੀ ਤਰ੍ਹਾਂ ਜਖਮੀ ਹੋ ਗਏ। ਹਸਪਤਾਲ ‘ਚ ਡਿਊਟੀ ਦੇ ਰਹੇ ਚਾਰ ਸਿਕਓਰਟੀ ਗਾਰਡਜ ਨੇ ਉਨ੍ਹਾਂ ਨੂੰ ਤੁਰੰਤ ਐਂਮਰਜੈਂਸੀ ਵਾਰਡ ‘ਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਇਸ ਘਟਨਾ ਤੋਂ ਬਾਅਦ ਹਸਪਤਾਲ ‘ਚ ਸਨਸਨੀ ਫੈਲ ਗਈ ਹੈ। ਇਸ ਦੀ ਸੂਚਨਾ ਤੁਰੰਤ ਪੁਲਿਸ ਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਮਰੀਜ ਨੇ ਅਜਿਹਾ ਕਦਮ ਕਿਉਂ ਚੁੱਕਿਆ ਪੁਲਿਸ ਇਸ ਦੀ ਜਾਂਚ ‘ਚ ਜੁਟ ਗਈ ਹੈ। ਜਿਨ੍ਹਾਂ ਗਾਰਡਜ ਨੇ ਮਰੀਜ ਨੂੰ ਇਲਾਜ ਲਈ ਐਂਮਰਜੈਂਸੀ ‘ਚ ਪਹੁੰਚਾਇਆ, ਹੁਣ ਉਨ੍ਹਾਂ ‘ਚ ਵੀ ਕੋਰੋਨਾ ਸੰਕ੍ਰਮਣ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ‘ਚ ਉਸ ਨੂੰ ਕੁਆਰੰਟਾਈਨ ਕੀਤਾ ਜਾ ਸਕਦਾ ਹੈ।