ਜਿਲ੍ਹਾਂ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿੱਡੀ ਗਈ ਹੈ ਮੁਹਿੰਮ..

ਜਿਲ੍ਹਾਂ ਪੁਲਿਸ ਵੱਲੋਂ ਪਿਛਲੇ ਇੱਕ ਮਹੀਨੇ ਵਿੱਚ 326 ਸਰਚ ਅਪ੍ਰੈਸ਼ਨ/ਰੇਡ ਕਰ ਕਈ ਨਸ਼ਾ ਤਸਕਰ ਕੀਤੇ ਕਾਬੂ

ਨਸ਼ਾਂ ਤਸਕਰਾਂ ਨੂੰ ਬਖਸ਼ਿਆ ਨਹੀ ਜਾਵੇਗਾ: ਡੀ.ਸੁਡਰਵਿਲੀ ਆਈ.ਪੀ.ਐਸ

ਸ੍ਰੀ ਮੁਕਤਸਰ ਸਾਹਿਬ  : ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਸਾਹਿਬ ਜੀ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿਮ ਤਹਿਤ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਨਿਗਰਾਨੀ ਹੇਠ ਮਿਤੀ 01.08.2020 ਤੋਂ 31.08.2020 ਤੱਕ ਜਿਲ੍ਹਾਂ ਅੰਦਰ ਥਾਣਿਆ ਵਾਈਜ਼ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ 326 ਵੱਖ ਵੱਖ ਥਾਵਾਂ ਤੇ ਸਰਚ ਅਤੇ ਰੇਡ ਕਰ ਕਈ ਨਸ਼ਾ ਤਸਕਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਮੌਕੇ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੇ ਕਿਹਾ ਕਿ ਜਿਲ੍ਹਾਂ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਮੁਹਿੰਮ ਵਿਡੀ ਹੋਈ ਹੈ ਅਤੇ ਨਸ਼ਾ ਤਸਕਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਹਿਤ ਪਿਛਲੇ ਮਹੀਨੇ ਦੌਰਾਨ ਸਾਡੀ ਪੁਲਿਸ ਟੀਮਾਂ ਵੱਲੋਂ ਸਰਚ ਅਪ੍ਰੈਸ਼ਨ/ਰੇਡ ਅਤੇ ਨਾਕੇ ਲਗਾ ਕੇ ਤਕਰੀਬਨ ਐਨ.ਡੀ.ਪੀ.ਸੀ ਦੇ 31 ਮਾਮਲੇ ਦਰਜ ਕਰ 38 ਦੋਸ਼ੀਆਂ ਨੂੰ ਕਾਬੂ ਕਰ ਇਨ੍ਹਾਂ ਪਾਸੋ ਪੋਸਤ:- 72 ਕਿਲੋਂ, ਅਫੀਮ:-250ਗ੍ਰਾਮ,20 ਗ੍ਰਾਮ ਹੈਰੋਆਇਨ ਅਤੇ 9470 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆਂ ਗਈਆਂ। ਉਨਾਂ ਦੱਸਿਆਂ ਕਿ ਐਕਸ਼ਾਈਜ ਐਕਟ ਤੇ ਪਿਛਲੇ 30 ਦਿਨਾਂ ਅੰਦਰ 221 ਮੁਕੱਦਮੇ ਦਰਜ ਕਰ 176 ਵਿਅਕਤੀਆ ਨੂੰ ਕਾਬੂ ਕਰ ਉਨ੍ਹਾਂ ਪਾਸੋਂ ਨਜ਼ਾਇਜ ਸ਼ਰਾਬ 1231.605 ਲੀਟਰ, ਠੇਕਾ ਦੇਸੀ 615.00 ਲੀਟਰ, ਲਾਹਣ 137.50 ਲੀਟਰ, ਅੰਗਰੇਜੀ ਸ਼ਰਾਬ 41.250 ਲੀਟਰ ਅਤੇ ਚਾਲੂ ਭੱਠੀਆ 8 ਬ੍ਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਨਸ਼ੇ ਦੀ ਸਪਲਾਈ ਕਰ ਰਿਹਾ ਹੈ ਜਾਂ ਤੁਸੀ ਕੋਈ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਉਸ ਦੀ ਸੂਚਣਾ ਤੁਰੰਤ ਸਾਡੇ ਹੈਲਪ ਲਇਨ ਨੰਬਰ 80549-42100 ਤੇ ਦਿਉ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆਂ ਜਾਵੇਗਾ।