ਟਾਂਡਾ ਨੇੜੇ ਹਾਈਵੇਅ ‘ਤੇ ਵਾਪਰਿਆ ਹਾਦਸਾ , ਡੀਜਲ ਦਾ ਭਰਿਆ ਟੈਂਕਰ ਪਲਟਿਆ

ਕੈਪਸ਼ਨ-ਹਾਦਸੇ ’ਚ ਨੁਕਸਾਨੇ ਗਏ ਵਾਹਨ।
ਟਾਂਡਾ ਉੜਮੁੜ, (ਪੰਜਾਬੀ ਸਪੈਕਟ੍ਰਮ ਸਰਵਿਸ) :ਟਾਂਡਾ ਉੜਮੁੜ ਵਿਖੇ ਹਾਈਵੇਅ ‘ਤੇ ਗ੍ਰੇਟ ਪੰਜਾਬ ਰਿਜੋਰਟ ਨੇੜੇ ਵੀਰਵਾਰ ਸਵੇਰੇ ਡੀਜਲ ਨਾਲ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਜੰਮੂ ਜਾ ਰਹੇ ਡੀਜਲ ਨਾਲ ਭਰੇ ਟੈਂਕਰ ‘ਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਟੈਂਕਰ ਬੇਕਾਬੂ ਹੋ ਕੇ ਹਾਈਵੇਅ ਕਿਨਾਰੇ ਪੁਲੀ ਨੂੰ ਤੋੜਦੇ ਹੋਏ ਖਤਾਨਾਂ ‘ਚ ਪਲਟ ਗਿਆ ਹੈ। ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਹੈ। ਇਸ ਹਾਦਸੇ ‘ਚ ਟੈਂਕਰ ਚਾਲਕ ਜੋਗਿੰਦਰ ਪਾਲ ਪੁੱਤਰ ਸੰਸਾਰ ਚੰਦ, ਜੰਮੂ-ਕਸ਼ਮੀਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਟੈਂਕਰ ‘ਚੋਂ ਲਗਤਾਰ ਡੀਜਲ ਹੇਠਾਂ ਡੁੱਲ ਰਿਹਾ ਸੀ ,ਜਿਸ ਕਾਰਨ ਵੱਡਾ ਮਾਲੀ ਨੁਕਸਾਨ ਵੀ ਹੋਇਆ ਹੈ।