ਠੇਕੇਦਾਰਾਂ ਦੀ ਗੱਡੀ ਨਾਲ ਸ਼ਰਾਬ ਨਸ਼ਾ ਤਸਕਰ ਦੀ ਗੱਡੀ ਟਕਰਾਉਣ ਨਾਲ ਇਕ ਦੀ ਮੌਤ

ਹਾਦਸੇ ਦੌਰਾਨ ਨੁਕਸਾਨੀਆਂ ਗਈਆਂ ਗੱਡੀਆਂ।
ਬਰਨਾਲਾ/ਰੂੜੇਕੇ ਕਲਾਂ 20 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ)- ਬਰਨਾਲਾ-ਬਠਿੰਡਾ ਮੁੱਖ ਮਾਰਗ ਨਜ਼ਦੀਕ ਘੁੰਨਸ ‘ਤੇ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਇਕ ਨਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀ ਨਾਲ ਟਕਰਾਉਣ ਕਰ ਕੇ ਇਕ ਵਿਅਕਤੀ ਦੀ ਮੌਤ ਅਤੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕਿ ਇਕ ਵਿਅਕਤੀ ਸਫਿੱਟ ਕਾਰ ‘ਤੇ ਬਰਨਾਲਾ ਤੋਂ ਤਪਾ ਮੰਡੀ ਵੱਲ ਮੁੱਖ ਮਾਰਗ ‘ਤੇ ਜਾ ਰਿਹਾ ਸੀ। ਜਿਸ ਦੀ ਗੱਡੀ ਮੁੱਖ ਮਾਰਗ ‘ਤੇ ਨਜ਼ਦੀਕ ਪਿੰਡ ਘੁੰਨਸ ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਨਾਲ ਟਕਰਾ ਗਈ। ਜਿਸ ਕਰ ਕੇ ਮੌਕੇ ‘ਤੇ ਹੀ ਪਿੰਡ ਘੁੰਨਸਾਂ ਦੇ ਇਕ ਨੌਜਵਾਨ ਸੇਵਕ ਸਿੰਘ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਅਤੇ ਬਰਨਾਲਾ ਲਿਜਾਇਆ ਗਿਆ ਹੈ। ਇਕ ਧਿਰ ਵੱਲੋਂ ਮਿ੍ਰਤਕ ਨੌਜਵਾਨ ਦੀ ਹੱਤਿਆ ਕਰਨ ਦੇ ਸ਼ਰਾਬ ਦੇ ਠੇਕੇਦਾਰਾਂ ਦੀ ਦੂਜੀ ਧਿਰ ‘ਤੇ ਹੀ ਦੋਸ਼ ਲਗਾਏ ਗਏ ਹਨ। ਪੁਲਿਸ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ ਨੇ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ ਦੀ ਅਗਵਾਈ ਵਿਚ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।