ਡਿਵਾਇਡਰ ਦੇ ਕੋਲੋਂ ਘਾਹ ’ਚੋਂ ਮਿਲਿਆ ਬੱਚੇ ਦਾ ਕੱਟਿਆ ਹੋਇਆ ਸਿਰ, ਡੀਐੱਸਪੀ ਖੁਦ ਕਰਨਗੇ ਮਾਮਲੇ ਦੀ ਜਾਂਚ

ਬਰਨਾਲਾ, (ਪੰਜਾਬੀ ਸਪੈਕਟ੍ਰਮ ਸਰਵਿਸ) ਬਰਨਾਲਾ ਧਨੌਲਾ ਲਿੰਕ ਰੋਡ ਨਜਦੀਕ ਗੌਰਵ ਮੋਟਰ ਗੈਰਿਜ ਰੋਡ ਦੇ ਵਿਚਕਾਰ ਡਿਵਾਇਡਰ ਦੇ ਕੋਲ ਘਾਹ ‘ਚੋਂ ਇਕ ਬੱਚੇ ਦਾ ਧੜ ਤੋਂ ਅੱਡ ਹੋਇਆ ਸਿਰ ਮਿਲਿਆ ਹੈ। ਜਿਸ ਨੂੰ ਲੈ ਕੇ ਡੀਐੱਸਪੀ ਸਿਟੀ ਲਖਵੀਰ ਸਿੰਘ ਟੀਵਾਣਾ ਦੀ ਅਗਵਾਈ ‘ਚ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਉਨ੍ਹਾਂ ਨੂੰ ਮਾਮਲੇ ਸਬੰਧੀ ਪਤਾ ਲੱਗਿਆ ਕਿ ਬਰਨਾਲਾ ਧਨੌਲਾ ਲਿੰਕ ਰੋਡ ਨਜਦੀਕ ਗੌਰਵ ਮੋਟਰ ਗੈਰਿਜ ਰੋਡ ਵਿਚਕਾਰ ਬਣੇ ਡਿਵਾਇਡਰ ਦੇ ਕੋਲ ਘਾਹ ‘ਚ ਬੱਚੇ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਮਾਮਲੇ ‘ਚ ਉਕਤ ਬੱਚੇ ਦੇ ਸਰੀਰਕ ਅੰਗ ਸਿਵਲ ਹਸਪਤਾਲ ਬਰਨਾਲਾ ਪੋਸਟਮਾਰਟਮ ਕਰਕੇ ਘਟਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਨਾਲ ਪੁਲਿਸ ਵਲੋਂ ਸਰਕਾਰੀ ਤੇ ਦੁਕਾਨਦਾਰਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 318 ਤੇ 315 ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।