ਤਰਨਤਾਰਨ ‘ਚ ਭਾਰਤ-ਪਾਕਿ ਸਰਹੱਦ ‘ਤੇ ਮੁਕਾਬਲਾ ਦੌਰਾਨ 5 ਨਸ਼ਾ ਤਸਕਰ ਕੀਤੇ ਢੇਰ

ਤਰਨਤਾਰਨ, (ਪੰਜਾਬੀ ਸਪੈਕਟ੍ਰਮ ਸਰਵਿਸ): ਭਾਰਤ-ਪਾਕਿ ਸਰਹੱਦ ਸੈਕਟਰ ਖਾਲੜਾ ਦੀ ਢੱਲ ਚੌਕੀ ਨੇੜੇ ਸ਼ੁੱਕਰਵਾਰ ਦੇਰ ਰਾਤ ਬੀਐੱਸਐੱਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਪਾਰ ਕਰ ਕੇ ਆਏ ਪੰਜ ਨਸ਼ਾ ਤਸਕਰਾਂ ਨੂੰ ਮੁਕਾਬਲੇ ‘ਚ ਢੇਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਅਜੇ ਤਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ। ਮੌਕੇ ‘ਤੋਂ ਬਰਾਮਦ ਦੋ ਬੈਂਗਾਂ ‘ਚ 9 ਕਿੱਲੋ ਹੈਰੋਇਨ, 5 ਪਿਸਤੌਲ, ਇਕ ਏਕੇ-47, 27 ਰਾਊਂਡ ਮਿਲੇ ਹਨ। ਇਸ ਤੋਂ ਪਹਿਲਾਂ ਬੀਐੱਸਐੱਫ ਦੇ ਗੁਰਦਾਸਪੁਰ ਸੈਕਟਰ ਦੇ ਤਹਿਤ ਆਉਣ ਵਾਲੀ ਬੀਓਪੀ ਚੰਦੂ ਬਡਾਲਾ ਦੇ ਕੋਲ 89 ਬਟਾਲੀਅਨ ਦੇ ਜਵਾਨਾਂ ਤੇ ਐੱਸਟੀਐੱਫ ਨੇ ਚਾਰ ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਮੰੰਗਵਾਉਣ ਵਾਲੇ ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ।
ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐੱਸਟੀਐੱਫ ਤੇ ਬੀਐੱਸਐੱਫ ਨੇ ਸ਼ੁੱਕਰਵਾਰ ਨੂੰ ਸਰਹੱਦ ‘ਤੇ ਕੰਡਿਆਲੀ ਤਾਰ ਦੇ ਪਾਰ ਸਾਂਝਾ ਸਰਚ ਆਪਰੇਸ਼ਨ ਚਲਾਇਆ ਸੀ। ਇਸ ਦੌਰਾਨ ਪਲਾਸਟਿਕ ਦੀ ਪਾਈਪ ‘ਚ ਪਾ ਕੇ ਖੇਤਾਂ ‘ਚ ਦਬਾਏ ਗਏ ਹੈਰੋਇਨ ਦੇ ਪੰਜ ਪੈਕੇਜ ਬਰਾਮਦ ਕੀਤੇ ਗਏ। ਹੈਰੋਇਨ ਪਿੰੰਡ ਚੰਦੂ ਵਡਾਲਾ ਦੇ ਹੀ ਰਹਿਣ ਵਾਲੇ ਨੌਜਵਾਨ ਸੁਖਵਿੰੰਦਰ ਸਿੰਘ ਕਾਲਾ ਨੇ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਸੀ ਤੇ ਖੇਤ ‘ਚ ਦੱਬੀ ਹੋਈ ਮਿਲੀ।