ਦਰਦਨਾਕ ਸੜਕ ਹਾਦਸੇ ’ਚ 2 ਟਰਾਲਾ ਚਾਲਕਾ ਦੀ ਮੌਤ 

ਟਰੱਕ ਚਾਲਕ  ਹਰਪ੍ਰੀਤ ਸਿੰਘ ਹੈਪੀ ਦਾ 14 ਦਿਨ ਪਹਿਲਾ ਹੋਇਆ ਵਿਆਹ

ਪਤਨੀ ਸਣੇ  ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਹੋਇਆ ਬੂਰਾ ਹਾਲ

ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਲਾਸ਼ਾਂ ਦਾ ਪੋਸਟਮਾਰਟ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ

ਜਲਾਲਾਬਾਦ, ਪਿੰਡ ਖਾਈ ਫੇਮੇ ਦੇ  ਕੋਲ ਬੀਤੀ  ਰਾਤ ਨੂੰ 2 ਟਰੱਕਾਂ ਦੀ ਆਹਮੋ ਸਾਹਮਣੇ ਹੋਈ  ਭਿਆਨਕ ਟੱਕਰ  ਟੱਕਰ ਨਾਲ ਦਰਦਨਾਕ  ਸੜਕ ਹਾਦਸੇ ਦੋਵਾਂ ਵਾਹਨਾਂ ਦੇ ਪਰਖੱਚੇ ਉਡਣ ਦੀਆਂ ਤਸਵੀਰਾਂ ਦਿਲ ਨੂੰ ਦਹਿਲ ਦੇਣ ਵਾਲਿਆਂ ਸਾਹਮਣੇ ਆਇਆ ਹਨ। ਇਸ ਦਰਦਨਾਕ ਸੜਕ ਹਾਦਸੇ ’ਚ ਦੋਵਾਂ ਟਰੱਕ ਚਾਲਕਾਂ ਦੀ ਮੌਕੇ ’ਤੇ ਮੌਤ ਹੋਈ ਗਈ ਅਤੇ ਜਦਕਿ ਜਲਾਲਾਬਾਦ ਦੇ ਟਰੱਕ ਦਾ ਸਹਾਇਕ ਕੰਨੈਕਟਰ ਬੂਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਅਤੇ ਜਿਸਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦਰਦਨਾਕ ਸੜਕ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਫਿਰੋਜਪੁਰ ਦੀ ਪੁਲਸ ਮੌਕੇ ’ਤੇ ਪੁੱਜ ਕੇ  ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾਂ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਟਰੱਕ ਮਾਲਕ ਤੇ ਚਾਲਕ ਹਰਪ੍ਰੀਤ ਸਿੰਘ ਹੈਪੀ ਵਾਸੀ ਟਿਵਾਣਾ ਕਲਾਂ ਜਲਾਲਾਬਾਦ ਦਾ ਲਗਭਗ 14 ਦਿਨਾਂ ਪਹਿਲਾ ਵਿਆਹ ਹੋਇਆ ਸੀ ਅਤੇ ਵਿਆਹ ਦੇ  ਚਾਅ ਵੀ ਹਾਂਲੇ ਤੱਕ ਪਰਿਵਾਰ ਮੈਂਬਰਾਂ ਦੇ ਪੂਰੇ ਨਹੀ ਹੋਏ ਸਨ ਅਤੇ ਅਚਾਨਕ ਕੁਦਰਤ ਦਾ ਭਾਣਾ ਵਰਤਣ ਦੇ ਨਾਲ ਉਸਦੀ ਪਤੀ ਸਣੇ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ  ਬੂਰਾ ਹਾਲ ਹੋ ਚੁੱਕਾ ਹੈ। ਇਸਦੇ ਨਾਲ ਹੀ ਪੂਰੇ  ਪਿੰਡ ਟਿਵਾਣਾ ਕਲਾਂ ’ਚ ਸੋਂਗ ਦੀ ਲਹਿਰ ਦੌੜ ਚੁੱਕੀ ਹੈ। ਇਸ ਮਾਮਲੇ ਸਬੰਧੀ ਜਦੋਂ ਕਰਵਾਈ ਕਰ ਰਹੇ ਰਹੇ ਥਾਣਾ ਸਦਰ ਫਿਰੋਜਪਰ ਦੇ ਏ.ਐਸ.ਆਈ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਲਗਭਗ ਸਵਾ 12 ਵਜੇ ਦੇ ਕਰੀਬ ਹਰਪ੍ਰੀਤ ਸਿੰਘ (ਹੈਪੀ )ਪੁੱਤਰ ਸ਼ਿੰਦਾ ਸਿੰਘ ਵਾਸੀ ਟਿਵਾਣਾ ਕਲਾਂ ਥਾਣਾ ਸਿਟੀ ਜਲਾਲਾਬਾਦ ਜੋ ਕਿ ਖੁਦ ਟਰੱਕ ਦਾ ਮਾਲਕ ਹੈ। ਬੀਤੀ ਰਾਤ ਨੂੰ ਫਾਜ਼ਿਲਕਾ ਤੋਂ ਟਰੱਕ ’ਚ ਚਾਵਲ ਲੋਡ ਕਰਕੇ ਸ਼੍ਰੀ ਅਮਿ੍ਰੰਤਸਰ ਸਾਹਿਬ ਨੂੰ ਜਾ ਰਿਹਾ ਸੀ ਤਾਂ ਜਦੋਂ ਫਿਰੋਜਪੁਰ ਫਾਜ਼ਿਲਕਾ ਹਾਈਵੇ ਮੁੱਖ ਮਾਰਗ ’ਤੇ ਸਥਿਤ ਓਵਰਬਿ੍ਰਜ ਦੇ ਕੋਲ ਪੁੱਜਾ ਤਾਂ ਫਿਰੋਜਪੁਰ ਦੀ ਸਾਇਡ ਤੋਂ ਆ ਰਹੇ ਟਰਾਲਾ ਚਾਲਕ ਜਸਵੰਤ  (ਜੱਸਾ)  ਪੁੱਤਰ ਮੁਖਤਿਆਰ ਸਿੰਘ ਵਾਸੀ ਪੰਜੋ ਕੇ ਉਤਾੜ ਮਮਦੋਟ ਨੂੰ ਅਚਾਨਕ ਨੀਂਦ ਆਉਣ ਦੇ ਕਾਰਨ ਉਸਨੇ ੳਵਰਸਾਇਡ ਲਿਆ ਕੇ ਹਰਪ੍ਰੀਤ ਸਿੰਘ ਹੈਪੀ ਦੇ ਟਰਾਲੇ ਸਾਹਮਣੇ ਤੋਂ ਜਬਰਦਸਤ ਟੱਕਰ ਮਾਰ ਦਿੱਤੀ ਅਤੇ ਦੋਵੇਂ ਵਾਹਨ ਬੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਜਲਾਲਾਬਾਦ ਦੀ ਸਾਈਡ ਤੋਂ ਜਾ ਰਿਹਾ ਟਰਾਲਾ ਨਾਲ ਲੱਗਦੇ ਖੇਤਾਂ ’ਚ ਜਾ ਕੇ ਪਲਟ ਗਿਆ ਅਤੇ ਇਸ ਹਾਦਸੇ ’ਚ ਦੋਵਾਂ ਚਾਲਕਾਂ ਦੀ ਮੌਤ ਹੋ ਗਈ ਅਤੇ ਹੈਪੀ ਦੇ ਨਾਲ ਮੌਜੂਦ ਕੰਨੈਕਟਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਜਿਸਨੂੰ ਇਲਾਜ ਫਿਰੋਜਪੁਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਲੇਕਿਨ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਹਸਪਤਾਲ ਲਈ ਰੈਫਰ ਦਿੱਤਾ ਗਿਆ ਹੈ। ਤਫ਼ਤੀਸ਼ੀ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਦੋਵਾਂ ਵਾਹਨਾਂ ਦੇ ਚਾਲਕਾਂ ਦਾ ਪੋਸਟਰਮਾਰਟ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣ ਗਿਆ ਅਤੇ ਪੁਲਸ ਵੱਲੋਂ ਖ਼ਬਰ  ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ। ਪਿੰਡ ਟਿਵਾਣਾਂ ਕਲਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹਰਪ੍ਰੀਤ ਸਿੰਘ ਹੈਪੀ ਦੇ ਪਰਿਵਾਰਿਕ ਮੈਂਬਰਾਂ ਮੁਆਵਜ਼ਾਂ ਰਾਸ਼ੀ ਦਿੱਤੀ ਜਾਵੇ।