ਨਕਦੀ ਤੇ ਹੋਰ ਕੀਮਤੀ ਸਮਾਨ ਲੁੱਟਣ ਵਾਲੀਆਂ ਔਰਤਾਂ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

ਲੁਧਿਆਣਾ , (ਪੰਜਾਬੀ ਸਪੈਕਟ੍ਰਮ ਸਰਵਿਸ): ਲੁਧਿਆਣਾ ਪੁਲਿਸ ਨੇ ਤਿੰਨ ਅਜਿਹੀਆਂ ਔਰਤਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਹਾਰਡੀਜ਼ ਵਰਲਡ ਤੋਂ ਲੈ ਕੇ ਜਲੰਧਰ ਬਾਈਪਾਸ ਤਕ ਖਾਸੀ ਦਹਿਸ਼ਤ ਬਣੀ ਹੋਈ ਸੀ। ਇਹ ਔਰਤਾਂ ਰਾਤ ਵੇਲੇ ਸੜਕ ‘ਤੇ ਰਹਿੰਦੀਆਂ ਤੇ ਰਾਹਗੀਰਾਂ ਨੂੰ ਆਪਣਾ ਜਿਸਮ ਦਿਖਾ ਕੇ ਹਨੇਰੇ ‘ਚ ਲੈ ਜਾਂਦੀਆਂ। ਜਿੱਥੇ ਸ਼ਾਤਰ ਔਰਤਾਂ ਉਨ੍ਹਾਂ ਨੂੰ ਬਦਨਾਮ ਕਰ ਦੇਣ ਦਾ ਡਰ ਦਿਖਾ ਕੇ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦੀਆਂ। ਰਾਤ ਵੇਲੇ ਜੀਟੀ ਰੋਡ ‘ਤੇ ਹੋਣ ਵਾਲੀਆਂ ਵਾਰਦਾਤਾਂ ਸਬੰਧੀ ਪੁਲਿਸ ਨੂੰ ਕਈ ਵਾਰ ਜਾਣਕਾਰੀ ਮਿਲੀ। ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਸ਼ਿਮਲਾਪੁਰੀ ਈਸ਼ਰ ਨਗਰ ਦੀ ਵਾਸੀ ਅਮਨਦੀਪ ਕੌਰ, ਜੱਸੀਆਂ ਰੋਡ ਦੀ ਰਹਿਣ ਵਾਲੀ ਪਿ੍ਰਆ ਤੇ ਸਲੇਮ ਟਾਬਰੀ ਅਮਨ ਨਗਰ ਦੀ ਵਾਸੀ ਪਰਮਜੀਤ ਕੌਰ ਨੂੰ ਗਿ੍ਰਫ਼ਤਾਰ ਕੀਤਾ। ਤਫ਼ਤੀਸ਼ੀ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨ ਮੈਂਬਰੀ ਗਿਰੋਹ ਰਾਤ ਵੇਲੇ ਹਾਰਡੀਜ਼ਵਰਡ ਤੋਂ ਲੈ ਕੇ ਜਲੰਧਰ ਬਾਈਪਾਸ ਦਾ ਚੱਕਰ ਲਗਾਉਂਦਾ ਰਹਿੰਦਾ। ਇਹ ਔਰਤਾਂ ਰਾਹਗੀਰਾਂ ਨੂੰ ਆਪਣੇ ਜਿਸਮ ਦਾ ਹਿੱਸਾ ਦਿਖਾਉਂਦੀਆਂ ਤੇ ਉਨ੍ਹਾਂ ਨੂੰ ਹਨੇਰੇ ਵਿਚ ਲੈ ਜਾਂਦੀਆਂ। ਬਦਨਾਮ ਕਰ ਦੇਣ ਦਾ ਡਰ ਦਿਖਾ ਕੇ ਇਹ ਗਿਰੋਹ ਉਨ੍ਹਾਂ ਕੋਲੋਂ ਮੋਬਾਈਲ ਫੋਨ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦਾ ਔਰਤਾਂ ਉਨ੍ਹਾਂ ਨੂੰ ਏਨਾ ਕੁ ਜ਼ਿਆਦਾ ਡਰ ਦਿਖਾਉਂਦੀਆਂ ਕਿ ਸ਼ਿਕਾਰ ਹੋਇਆ ਵਿਅਕਤੀ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਗੱਲ ਸੋਚਦਾ ਵੀ ਨਹੀਂ। ਪੁਲਿਸ ਪਾਰਟੀ ਨੂੰ ਇਕ ਜਾਣਕਾਰੀ ਮਿਲੀ ਕਿ ਇਸ ਵੇਲੇ ਵੀ ਇਹ ਮਹਿਲਾ ਗਿਰੋਹ ਹਾਰਡੀਜ਼ ਵਾਰਡ ਤੋਂ ਜਲੰਧਰ ਬਾਈਪਾਸ ਵੱਲ ਨੂੰ ਆ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਤਿੰਨਾਂ ਔਰਤਾਂ ਨੂੰ ਗਿ੍ਰਫਤਾਰ ਕੀਤਾ। ਤਲਾਸ਼ੀ ਦੌਰਾਨ ਔਰਤਾਂ ਦੇ ਕਬਜ਼ੇ ‘ਚੋਂ 6 ਮੋਬਾਈਲ ਫੋਨ ਅਤੇ ਕੁਝ ਨਕਦੀ ਬਰਾਮਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਔਰਤਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਉਮੀਦ ਹੈ ਕਿ ਦੌਰਾਨੇ ਪੁੱਛ-ਗਿੱਛ ਕਈ ਵੱਡੇ ਖੁਲਾਸੇ ਹੋ ਸਕਦੇ ਹਨ।