ਨਹਿਰ ‘ਚ ਡੁੱਬਣ ਨਾਲ ਪੰਜ ਭੈਣਾਂ ਦੇ ਭਰਾ ਦੀ ਮੌਤ, ਪਰਿਵਾਰ ਨੂੰ ਕਤਲ ਦਾ ਖਦਸਾ

ਲੁਧਿਆਣਾ, ਪੰਜਾਬੀ ਸਪੈਕਟ੍ਰਮ ਸਰਵਿਸ) : ਗਿੱਲ ਨਹਿਰ ਵਿੱਚ ਡੁੱਬਣ ਕਾਰਨ ਡਾਬਾ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ । ਨੌਜਵਾਨ ਦੇ ਸਰੀਰ ‘ਤੇ ਲੱਗੀਆਂ ਸੱਟਾਂ ਤੋਂ ਇੰਝ ਜਾਪ ਰਿਹਾ ਸੀ ਕਿ ਮੌਤ ਤੋਂ ਪਹਿਲਾਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੋਵੇ । ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਨਹਿਰ ਵਿਚ ਸੁੱਟਿਆ ਗਿਆ ਹੈ । ਪੁਲਿਸ ਮੁਤਾਬਕ ਮਿ੍ਰਤਕ ਨੌਜਵਾਨ ਦੀ ਸ਼ਨਾਖਤ ਮਨਦੀਪ ਸਿੰਘ (28)ਵਜੋਂ ਹੋਈ ਹੈ ।ਇਸ ਮਾਮਲੇ ਵਿਚ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮੁੱਢਲੀ ਪੜਤਾਲ ਤੋਂ ਜਾਪ ਰਿਹਾ ਹੈ ਕਿ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ ਹੈ । ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ । ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ।