ਪੁਲਿਸ ਦਫ਼ਤਰਾਂ ਅੰਦਰ 50% ਸਟਾਫ ਨੂੰ ਕੰਮ ਕਰਨ ਦੇ ਹੁਕਮ 4,849 ਪੋਸਟਾਂ ਖਤਮ

ਇਨ੍ਹਾਂ ‘ਚ 297 ਐਸਆਈ, 811 ਹੈੱਡ ਕਾਂਸਟੇਬਲ ਤੇ 373 ਕਾਂਸਟੇਬਲ ਹੋਣਗੇ।

ਚੰਡੀਗੜ੍ਹ : ਪੰਜਾਬ ਅੰਦਰ ਲਗਾਤਾਰ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਆਪਣੇ ਕਰਮਚਾਰੀਆਂ ਨੂੰ ਪੁਲਿਸ ਦਫਤਰਾਂ ਅੰਦਰ ਸਿਰਫ 50 ਫੀਸਦ ਸਟਾਫ ਮੌਜੂਦ ਰਹਿਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀ ਜਾ ਸਕੇ। ਪੰਜਾਬ ਜਾਂਚ ਬਿਊਰੋ ਲਈ ਸਿਵਲੀਅਨ ਸਹਾਇਕ ਸਟਾਫ ਦੇ ਤੌਰ ‘ਤੇ 798 ਮਾਹਿਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਮਾਹਿਰ ਆਈਟੀ/ਡਿਜ਼ੀਟਲ, ਕਾਨੂੰਨੀ, ਫੋਰੈਂਸਿਕ ਤੇ ਵਿੱਤੀ ਖੇਤਰਾਂ ‘ਚ ਜਾਂਚ ਪੜਤਾਲ ਦੇ ਮਾਮਲਿਆਂ ਨੂੰ ਸੁਲਝਾਉਣ ‘ਚ ਸਹਾਇਕ ਹੋਣਗੇ।