ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੂੰ ਹੋਇਆ ਕੋਰੋਨਾ

ਫਿਰੋਜਪੁਰ, 7 ਅਗਸਤ (ਪੰਜਾਬੀ ਸਪੈਕਟ੍ਰਮ ਸਰਵਿਸ): ਕੋਰੋਨਾ ਨੇ ਹੁਣ ਫਿਲਮੀ ਹਸਤੀਆਂ ਨੂੰ ਵੀ ਲਪੇਟ ਵਿਚ ਲੈਣਾ ਸੁਰੂ ਕਰ ਦਿੱਤਾ ਹੈ। ਅੱਜ ਆਈ ਰਿਪੋਰਟ ਮੁਤਾਬਿਕ ਕੋਰੋਨਾ ਨੇ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ।
ਇਸ ਸਬੰਧੀ ਕੁਲਵਿੰਦਰ ਬਿੱਲਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਮਾਮੂਲੀ ਥਕਾਵਟ ਮਹਿਸੂਸ ਹੋ ਰਹੀ ਸੀ ਜਿਸ ਤੇ ਉਹਨਾਂ ਨੇ ਟੈਸਟ ਕਰਾਏ ਅਤੇ ਰਿਪੋਰਟ ਪਾਜੀਟਿਵ ਆ ਗਈ। ਬਿੱਲਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਲਿਆ ਹੈ। ਉਹਨਾਂ ਦੇ ਕਜ਼ਨ ਬ੍ਰਦਰ ਹਰਦੀਪ ਮਾਨ ਅਨੁਸਾਰ ਉਹ ਬਿਲਕੁਲ ਤੰਦਰੁਸਤ ਹਨ। ਉਹਨਾਂ ਮੁਤਾਬਿਕ ਅਸੀਂ ਕਿਤੇ ਬਾਹਰ ਵੀ ਨਹੀਂ ਗਏ। ਸਮਝੋ ਬਾਹਰ ਹੈ ਕਿ ਆਖਿਰ ਇਹ ਨਾਮੁਰਾਦ ਬਿਮਾਰੀ ਕਿਵੇਂ ਲੱਗ ਗਈ।
ਕੁਲਵਿੰਦਰ ਬਿੱਲਾ ਦੇ ਫੈਨਸ ਵੱਲੋ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਦੁਆ ਕੀਤੀ ਜਾ ਰਹੀ ਹੈ।