ਪੰਜਾਬ ‘ਚ ਅੱਜ 14 ਨਵੇਂ ਕੋਰੋਨਾ ਕੇਸ, ਕੁੱਲ ਗਿਣਤੀ 2,074 ਹੋਈ

ਸੋਮਵਾਰ ਨੂੰ ਸੂਬੇ ‘ਚੋਂ 14 ਨਵੇਂ ਕੇਸ ਸਾਹਮਣੇ ਆਉਣ ਨਾਲ ਪੰਜਾਬ ‘ਚ ਕੋਰੋਨਾਵਾਇਰਸ ਪੌਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 2,074 ਹੋ ਗਈ ਹੈ। ਨਵੇਂ ਕੇਸਾਂ ਵਿੱਚੋਂ ਛੇ ਅੰਮ੍ਰਿਤਸਰ ਜ਼ਿਲ੍ਹੇ, ਛੇ ਜਲੰਧਰ, ਇੱਕ ਤਰਨ ਤਾਰਨ ਤੇ ਇੱਕ ਕਪੂਰਥਲਾ ਤੋਂ ਸਾਹਮਣੇ ਆਏ ਹਨ।

ਸੋਮਵਾਰ ਨੂੰ ਸੂਬੇ ‘ਚੋਂ 14 ਨਵੇਂ ਕੇਸ ਸਾਹਮਣੇ ਆਉਣ ਨਾਲ ਪੰਜਾਬ  ‘ਚ ਕੋਰੋਨਾਵਾਇਰਸ ਪੌਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 2,074 ਹੋ ਗਈ ਹੈ। ਨਵੇਂ ਕੇਸਾਂ ਵਿੱਚੋਂ (Covid-19 Positive) ਛੇ ਅੰਮ੍ਰਿਤਸਰ ਜ਼ਿਲ੍ਹੇ, ਛੇ ਜਲੰਧਰ, ਇੱਕ ਤਰਨ ਤਾਰਨ ਤੇ ਇੱਕ ਕਪੂਰਥਲਾ ਤੋਂ ਸਾਹਮਣੇ ਆਏ ਹਨ।

ਅੰਮ੍ਰਿਤਸਰ ਦੇ ਮਾਮਲਿਆਂ ਵਿੱਚੋਂ ਇੱਕ ਨਵਾਂ ਕੇਸ ਵਿਦੇਸ਼ ਤੋਂ ਵਾਪਸੀ ਕਰਨ ਵਾਲੇ ਦਾ ਹੈ, ਸਥਾਨਕ ਮਾਮਲਿਆਂ ਵਿੱਚੋਂ ਤਿੰਨ ਨਵੇਂ ਕੇਸ (ਆਈਐਲਆਈ), ਇੱਕ ਸਕਾਰਾਤਮਕ ਕੇਸ ਦੇ ਸੰਪਰਕ ‘ਚ ਆਉਣ ਨਾਲ ਸੰਕਰਮਿਤ ਹੋਇਆ ਹੈ। ਇੱਕ ਨਵਾਂ ਮਾਮਲਾ ਅਲੀਗੜ੍ਹ ਦੀ ਯਾਤਰਾ ਕਰਨ ਵਾਲੇ ਦਾ ਹੈ। ਤਰਨ ਤਾਰਨ ਵਾਲੇ ਮਰੀਜ਼ ਦੀ ਮਹਾਰਾਸ਼ਟਰ ਦੀ ਟ੍ਰੈਵਲ ਹਿਸਟਰੀ ਹੈ।

ਜਲੰਧਰ ਦੇ ਕੇਸਾਂ ਵਿੱਚੋਂ ਪੰਜ ਇੱਕ ਸਕਾਰਾਤਮਕ ਕੇਸ ਦੇ ਸੰਪਰਕ ਹਨ ਤੇ ਇੱਕ ਨਵਾਂ ਕੇਸ (ਐਸਏਆਰਆਈ) ਦਾ ਹੈ। ਕਪੂਰਥਲਾ ਦੇ ਨਵਾਂ ਕੇਸ ਦੀ ਵੀ ਮਹਾਰਾਸ਼ਟਰ ਟ੍ਰੈਵਲ ਹਿਸਟਰੀ ਹੈ। ਦੱਸ ਦਈਏ ਕਿ ਹੁਣ ਤਕ ਸੂਬੇ ‘ਚ 1,898 ਲੋਕ ਠੀਕ ਹੋਏ ਹਨ। ਜਦਕਿ ਸੂਬੇ ਵਿੱਚ ਇਸ ਸਮੇਂ 136 ਐਕਟਿਵ ਕੇਸ ਹਨ।