ਅੱਜ ਕੋਰੋਨਾਵਾਇਰਸ ਦੇ 39 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2197 ਹੋ ਗਈ ਹੈ।
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 39 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2197 ਹੋ ਗਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 42 ਹੈ।
ਸ਼ੁਕਰਵਾਰ ਨੂੰ ਮੁਹਾਲੀ ਅਤੇ ਗੁਰਦਾਸਪੁਰ ‘ਚ ਤਿੰਨ-ਤਿੰਨ, ਜਲੰਧਰ ‘ਚ ਅੱਠ, ਲੁਧਿਆਣਾ ‘ਚ ਚਾਰ, ਮੋਗਾ ‘ਚ ਦੋ, ਅੰਮ੍ਰਿਤਸਰ ‘ਚ 12, ਪਠਾਨਕੋਟ ‘ਚ ਪੰਜ ਅਤੇ ਪਟਿਆਲਾ ਤੇ ਰੋਪੜ ‘ਚ ਇੱਕ -ਇੱਕ ਕੇਸ ਸਾਹਮਣੇ ਆਇਆ ਹੈ।
ਸੂਬੇ ‘ਚ ਕੁੱਲ 81021 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2197 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 1949 ਲੋਕ ਸਿਹਤਯਾਬ ਹੋ ਚੁੱਕੇ ਹਨ।