ਪੰਜਾਬ ਦੇ ਅਟਾਰੀ ਬਾਰਡਰ ‘ਤੇ ਪਾਕਿ ਰੇਜਰਾਂ ਨੇ  ਨੂੰ ਸੌਂਪਿਆ 15 ਸਾਲ ਤੋਂ ਲਾਪਤਾ ਬਜੁਰਗ, ਭਾਰੀ ਤਸੀਹੇ ਦੇ ਨਿਸ਼ਾਨ

ਗੁਰਦਾਸਪੁਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਪਾਕਿਸਤਾਨ ਰੇਂਜਰਾਂ ਨੇ ਅਟਾਰੀ ਬਾਰਡਰ ‘ਤੇ 15 ਸਾਲ ਤੋਂ ਲਾਪਤਾ ਬਿਹਾਰ ਨਿਵਾਸੀ 60 ਸਾਲ ਬਜੁਰਗ ਰਾਮਚੰਦਰ ਯਾਦਵ ਨੂੰ ਬੀਐੱਸਐੱਫ ਨੂੰ ਸੌਂਪਿਆ। ਬਜੁਰਗ ਤੋਂ ਤਿੰਨ ਦਿਨ ਤਕ ਅਟਾਰੀ ਬਾਰਡਰ ਚੌਕੀ ‘ਚ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਨੂੰ ਲੈਣ ਪਰਿਵਾਰ ਬਿਹਾਰ ਤੋਂ ਅੰਮਿ੍ਰਤਸਰ ਆ ਰਿਹਾ ਹੈ। ਉਸ ਦੇ ਸਰੀਰ ‘ਤੇ ਤਸੀਹੇ ਦੇਣ ਦੇ ਨਿਸ਼ਾਨ ਹਨ ਤੇ ਉਹ ਦਿਮਾਗੀ ਰੂਪ ਤੋਂ ਠੀਕ ਨਹੀਂ ਹੈ।
ਗੁਰਦਾਸਪੁਰ ਜਿਲ੍ਹੇ ਦੇ ਕਲਾਨੌਰ ਖੇਤਰ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੀ 89 ਬਟਾਲਿਅਨ ਨਾਲ ਕੁਝ ਸਮੇਂ ਪਹਿਲਾਂ ਫਲੈਗ ਮੀਟਿੰਗ ‘ਚ ਪਾਕਿ ਰੇਜਰਾਂ ਨੇ ਭਾਰਤੀ ਬਜੁਰਗ ਦੇ ਫੜੇ ਜਾਣ ਦੀ ਜਾਣਕਾਰੀ ਸਾਂਝਾ ਕੀਤੀ ਸੀ। ਬੀਐੱਸਐੱਫ ਨੇ ਪਾਕਿ ਰੇਂਜਰਾਂ ਤੋਂ ਮਿਲੀ ਜਾਣਕਾਰੀ ‘ਤੇ ਪੜਤਾਲ ਕਰ ਪਤਾ ਲਗਾਇਆ ਕਿ ਬਜੁਰਗ ਰਾਮਚੰਦਰ ਬਿਹਾਰ ਦੇ ਨਵਾਦਾ ਜਿਲ੍ਹੇ ਦੇ ਪਿੰਡ ਪਵਾਜੀਪੁਰ ਦੇ ਰਹਿਣ ਵਾਲੇ ਹਨ। ਪਰਿਵਾਰ ਨੂੰ ਸੰਪਰਕ ਕਰਨ ‘ਤੇ ਉਨ੍ਹਾਂ ਨੇ ਮੰਨਿਆ ਕਿ ਰਾਮਚੰਦਰ ਪਿਛਲੇ 15 ਸਾਲ ਤੋਂ ਲਾਪਤਾ ਹੈ। ਉਨ੍ਹਾਂ ਦੇ ਤਿੰਨ ਮੁੰਡੇ ਤੇ ਦੋ ਕੁੜੀਆਂ ਹਨ। ਜਿਸ ਸਮੇਂ ਰਾਮਚੰਦਰ ਲਾਪਤਾ ਹੋਏ ਸਨ, ਉਨ੍ਹਾਂ ਦਾ ਛੋਟਾ ਮੁੰਡਾ ਸਿਰਫ ਦੋ ਮਹੀਨੇ ਦਾ ਸੀ। ਬੀਐੱਸਐੱਫ ਸਮੇਤ ਸੁਰੱਖਿਆ ਏਜੰਸੀਆਂ ਨੇ ਤਿੰਨ ਦਿਨ ਤਕ ਅਟਾਰੀ ਬਾਰਡਰ ਚੌਕੀ ‘ਚ ਹੀ ਰਾਮਚੰਦਰ ਨਾਲ ਪੁੱਛਗਿੱਛ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਨਸਿਕ ਹਾਲਾਤ ਠੀਕ ਨਹੀਂ ਹੈ। ਉਨ੍ਹਾਂ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਕਿ ਰੇਜਰਾਂ ਦੇ ਕਬਜੇ ‘ਚ ਸਨ। ਉਨ੍ਹਾਂ ਦੇ 6 ਦੰਦ ਕੱਢੇ ਗਏ ਹਨ। ਹੱਥਾਂ ਤੇ ਪੈਰਾਂ ‘ਤੇ ਕਿਸੇ ਚੀਜ ਨੂੰ ਸਾੜਨ ਦੇ ਨਿਸ਼ਾਨ ਵੀ ਹਨ।
ਬੀਐੱਸਐੱਫ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਪਾਕਿ ਰੇਂਜਰਾਂ ਨੇ ਰਾਮਚੰਦਰ ਯਾਦਵ ਨੂੰ ਅਟਾਰੀ ਬਾਰਡਰ ‘ਤੇ 89 ਬਟਾਲੀਅਨ ਨੂੰ ਸੌਂਪਿਆ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੌਂਪ ਦਿੱਤਾ ਹੈ। ਪੁਲਿਸ ਬਿਹਾਰ ਤੋਂ ਆ ਰਹੇ ਰਾਮਚੰਦਰ ਯਾਦਵ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਸੌਂਪ ਦੇਵੇਗੀ।