ਪੰਜ ਰਾਫੇਲ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ

ਅੰਬਾਲਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਅੰਬਾਲਾ ਵਿਚਲੇ ਭਾਰਤੀ ਹਵਾਈ ਫੌਜ ਦੇ ਬੇਸ ’ਤੇ ਕਰਵਾਏ ਸਮਾਗਮ ਦੌਰਾਨ ਪੰਜਾ ਰਾਫੇਲ ਲੜਾਕ ਜਹਾਜਾਂ ਨੂੰ ਭਾਰਤੀ ਹਵਾਈ ਫੌਜ ਵਿੱਚ ਸਾਮਲ ਕਰ ਲਿਆ ਗਿਆ। ਇਸ ਦੌਰਾਨ ਜਹਾਜਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ ਗਈ। ਇਸ ਸਮੇਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜਰ ਰਾਫੇਲ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨਾ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਹੋ ਹੀ ਨਹੀਂ ਸਕਦਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਰਾਫੇਲ ਦੁਨੀਆ ਦੇ ਸਰਵੋਤਮ ਲੜਾਕੂ ਹਵਾਈ ਜਹਾਜ ਹਨ ਤੇ ਇਨ੍ਹਾਂ ਦਾ ਸੌਦਾ ਭਾਰਤ ਦੀ ਕੌਮੀ ਸੁਰੱਖਿਆ ਲਈ ਕਾਫੀ ਅਹਿਮ ਹੈ। ਇਸ ਮੌਕੇ ਫਰਾਂਸ ਦੀ ਰੱਖਿਆ ਮੰਤਰੀ ਵੀ ਹਾਜਰ ਸੀ।