ਬਾਜਪੁਰ ਵਿੱਚ ਲੀਡਰ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਭੂਰੀਵਾਲੇ ਦੇ ਚੇਲੇ:ਬਾਬਾ ਜਗਰੂਪ ਕਸ਼ਮੀਰ ਸਿੰਘ ਭੂਰੀਵਾਲਾ ਦੇ ਸਾਥੀ ਪਹਿਲਾਂ ਵੀ ਕਤਲ ਅਤੇ ਨਸ਼ੇ ਦੇ ਕੇਸ ਵਿੱਚ ਸ਼ਾਮਲ

ਕਤਲ ਦੀ ਯੋਜਨਾ ਬਣਾਉਣ ਵਾਲੇ ਵਿਅਕਤੀ ਭੂਰੀਵਾਲੇ ਦੀ ਫੋਟੋ ’ਚ ਦਿਖਾਈ ਦੇ ਰਹੇ।

ਬਠਿੰਡਾ (ਪੰਜਾਬੀ ਸਪੈਕਟ੍ਰਮ ਸਰਵਿਸ):ਬਾਜਪੁਰ ਵਿੱਚ ਇੱਕ ਬੀਜੇਪੀ ਲੀਡਰ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਕਈ ਲੋਕਾਂ ਨੂੰ ਪੁਲਸ ਨੇ ਗਿ੍ਰਫਤਾਰ ਕੀਤਾ ਹੈ ਜੋ ਕਿ ਕਾਰ ਸੇਵਾ ਵਾਲੇ ਬਾਬੇ ਕਸ਼ਮੀਰ ਸਿੰਘ ਭੂਰੀ ਵਾਲੇ ਦੇ ਚੇਲੇ ਹਨ, ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ੍ਰੀ ਪੰਚਾਇਤੀ ਨਿਰਮਲ ਅਖਾੜਾ ਹਰਦੁਆਰ ਦੇ  ਸੰਤ ਬਾਬਾ ਜਗਰੂਪ ਸਿੰਘ ਬੁੱਗਰਾਂ ਨੇ ਕੀਤਾ।ਉਨ੍ਹਾਂ ਕਿਹਾ ਕਿ ਇਹ ਮੁਜਰਮ ਲੋਕ ਭਾਵੇਂ ਆਪਣੇ ਆਪ ਨੂੰ ਨਿਰਮਲ ਅਖਾੜੇ ਦਾ ਕਹਿ ਰਹੇ ਹਨ ਪਰ ਇਨ੍ਹਾਂ ਨੇ ਕੱਪੜੇ ਸਿਰਫ ਭਗਵੇਂ ਪਾਏ ਹਨ ਪਰ ਇਹ ਅਸਲ ਵਿੱਚ ਭੂਰੀ ਵਾਲੇ ਦੇ ਹੱਥ ਠੋਕੇ ਹਨ। ਬਾਬਾ ਜਗਰੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਾੜੇ ਅਨਸਰਾਂ ਖਿਲਾਫ ਮਹੰਤ ਜਸਵਿੰਦਰ ਸਿੰਘ ਸ਼ਾਸਤਰੀ ਅਤੇ ਹਰਿਦੁਆਰ ਦੀ ਕਮੇਟੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਬਾਬਾ ਜਗਰੂਪ ਸਿੰਘ ਨੇ ਦੱਸਿਆ ਕਿ ਭੂਰੀ ਵਾਲੇ ਦੇ ਇਹ ਮਾੜੇ ਅਨਸਰ ਪਹਿਲੀ ਵਾਰ ਸਾਹਮਣੇ ਨਹੀਂ ਆਏ ਸਗੋਂ ਇਸ ਤੋਂ ਪਹਿਲਾਂ ਵੀ ਭੂਰੀ ਵਾਲੇ ਦਾ ਚੇਲਾ ਸ਼ਿਵਰਾਜ ਸਿੰਘ ਕਤਲ ਕੇਸ ਵਿੱਚ ਅਤੇ ਭਗਵਾਨ ਸਿੰਘ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਹੈ।ਉਨ੍ਹਾਂ ਕਿਹਾ ਕਿ ਸ੍ਰੀ ਪੰਚਾਇਤੀ ਨਿਰਮਲ ਅਖਾੜੇ ਦੇ ਵਧ ਰਹੇ ਚੰਗੇ ਪ੍ਰਭਾਵ ਤੋਂ ਦੁਖੀ ਕਸ਼ਮੀਰ ਸਿੰਘ ਭੂਰੀਵਾਲਾ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਚੱਲ ਰਿਹਾ ਹੈ ਜੋ ਕਿ ਕਦੇ ਵੀ ਸਫਲ ਨਹੀਂ ਹੋਣਗੀਆਂ।ਇਸ ਮੌਕੇ ਮਹੰਤ ਅਨੂਪ ਸਿੰਘ,ਮਹੰਤ ਸਤਨਾਮ ਸਿੰਘ ਦਿਆਲਪੁਰਾ ਮਿਰਜਾ,ਮਹੰਤ ਸਤਨਾਮ ਸਿੰਘ ਮੋਗਾ,ਮਹੰਤ ਅੰਗਰੇਜ ਸਿੰਘ ਔਲਖ,ਮਹੰਤ ਚਰਨਜੀਤ ਸਿੰਘ ਬੱਧਨੀਂ,ਮਹੰਤ ਦੀਪਕ ਸਿੰਘ ਦੌਧਰ,ਮਹੰਤ ਬਾਬੂ ਸਿੰਘ ਖਾਰਾ,ਮਹੰਤ ਸੁਖਵਿੰਦਰ ਸਿੰਘ ਕੋਟਫੱਤਾ ਵੀ ਹਾਜਰ ਸਨ।