ਮਾਨਸਾ ਪੁਲਿਸ ਵੱਲੋਂ ਸਵਾ ਲੱਖ ਤੋਂ ਵੱਧ ਨਸ਼ੀਲੀਆਂ ਗੋੋਲੀਆਂ ਬਰਾਮਦ

ਮਾਨਸਾ, (ਪੰਜਾਬੀ ਸਪੈਕਟ੍ਰਮ ਸਰਵਿਸ) ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਵਾ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਥਾਣਾ ਸਦਰ ਮਾਨਸਾ ’ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮਾਨਸਾ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਨੰਗਲ ਖੁਰਦ ਮੌੌਜੂਦ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੋੋਟਰਸਾਈਕਲ ਸਵਾਰ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਕੇ ਉਸ ਪਾਸੋੋਂ 640 ਨਸ਼ੀਲੀਆਂ ਗੋੋਲੀਆਂ ਕਲੋਵੀਡੋੋਲ ਬਰਾਮਦ ਕੀਤੀਆਂ ਸਨ। ਗੁਰਦੀਪ ਸਿੰਘ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਇਹ ਨਸ਼ੀਲੀਆ ਗੋੋਲੀਆ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਰਾਏ ਵਾਸੀ ਮਾਨਸਾ (ਵਿਜੇ ਮੈਡੀਕਲ ਹਾਲ ਮਾਨਸਾ) ਤੋਂ ਖਰੀਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਤੇ ਕਾਰਵਾਈ ਕਰਦਿਆਂ ਡੀ.ਐਸ.ਪੀ. ਮਾਨਸਾ ਹਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਐਸ.ਆਈ. ਅੰਗਰੇਜ ਸਿੰਘ ਅਤੇ ਡਰੱਗ ਅਫਸਰ ਸੀਸ਼ਨ ਕੁਮਾਰ ਨੇ ਰਾਕੇਸ਼ ਕੁਮਾਰ ਦੀ ਦੁਕਾਨ ਵਿਜੇ ਮੈਡੀਕਲ ਹਾਲ ਤੋੋਂ 310 ਨਸ਼ੀਲੀਆ ਗੋੋਲੀਆਂ ਬਰਾਮਦ ਕੀਤੀਆਂ।
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਮੁਲਜਮ ਰਾਕੇਸ਼ ਕੁਮਾਰ ਦੀ ਨਿਸ਼ਾਨਦੇਹੀ ਤੇ ਉਸਦੇ ਗੁਦਾਮ ਵਿੱਚੋੋ 82800 ਨਸ਼ੀਲੀਆਂ ਗੋੋਲੀਆਂ ਏਟੀਜੋਲਮ ਅਤੇ 47000 ਨਸ਼ੀਲੀਆਂ ਗੋੋਲੀਆਂ ਕਲੋੋਵੀਡੋੋਲ ਸਮੇਤ 1,30,750 ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਗੋਲੀਆਂ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ ਹੁਣ ਐਸਪੀ (ਇਨਵੈਸਟੀਗੇਸ਼ਨ) ਦਿਗਵਿਜੈ ਕਪਿਲ ਮੁਲਜਮਾਂ ਤੋਂ ਪੁੱਛ ਪੜਤਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਹੋਰ ਵੀ ਨਸ਼ਿਆਂ ਦਾ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ। ਐਸਐਸਪੀ ਅਨੁਸਾਰ ਰਾਕੇਸ਼ ਕੁਮਾਰ ਵਿਰੁੱਧ ਪਹਿਲਾਂ ਵੀ ਥਾਣਾ ਸਿਟੀ ਮਾਨਸਾ ’ਚ 6300 ਨਸ਼ੀਲੀਆਂ ਬਰਾਮਦਗੀ ਦਾ ਮੁਕੱਦਮਾ ਦਰਜ਼ ਹੈ। ਇਸੇ ਤਰ੍ਹਾਂ ਹੀ ਗੁਰਦੀਪ ਸਿੰਘ ਵਿਰੁੱਧ ਧਾਰਾ 420 , ਧਾਰਾ 3,4,5,6 ਪੀ .ਵੀ .ਟੀ. ਐਕਟ, ਧਾਰਾ 15 (2), 15(3) ਜੇ.ਐਮ.ਸੀ. ਐਕਟ ਥਾਣਾ ਸਿਟੀ ਬਰਨਾਲਾ ’ਚ ਦਰਜ ਹੋੋਏ ਸਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਪੁੱਛ ਪੜਤਾਲ ਕਰੇਗੀ।