ਮਾਰ ਦੇਣ ਦੀ ਨੀਅਤ ਨਾਲ ਹੋਮਗਾਰਡ ਦੇ ਮੁਲਾਜਮ ਤੇ ਹਮਲਾ ਕਰਨ ਵਾਲੇ 3 ਦੋਸ਼ੀ ਕਾਬੂ

ਫੜੇ ਗਏ ਦੋਸ਼ੀ ਪੁਲਿਸ ਪਾਰਟੀ ਦੇ ਨਾਲ
ਸ਼੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ, ਸ਼੍ਰੀ ਗੁਰਮੇਲ ਸਿੰਘ ਐਸ.ਪੀ. (ਐਚ) ਅਤੇ ਸ਼੍ਰੀ ਜਸਮੀਤ ਸਿੰਘ ਡੀ.ਐਸ.ਪੀ. (ਡੀ) ਜੀ ਦੀ ਅਗਵਾਈ ਹੇਠ ਸਬ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਜੀ ਵੱਲੋਂ ਮਿਤੀ 16.06.2020 ਨੂੰ ਹੋਮਗਾਰਡ ਦੇ ਮੁਲਾਜਮ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਕੇ ਲੁੱਟ ਖੋਹ ਕਰਨ ਵਾਲੇ 3 ਦੋਸ਼ੀ ਕਾਬੂ ਕੀਤੇ ਗਏ। ਪਿਛਲੇ ਦਿਨੀ ਮਿਤੀ 16.06.2020 ਨੂੰ ਪੀ.ਐਚ.ਜੀ. ਜਗਸੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਦੂਹੇਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਮੋਬਾਇਲ ਪਰ ਬਿਆਨ ਦਿੱਤਾ ਕਿ ਉਹ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਿਊਟੀ ਕਰਦਾਂ ਹੈ। ਉਸ ਨੇ ਦੱਸਿਆ ਕਿ ਆਪਣੀ ਰਾਤ ਵਾਲੀ ਡਿਊਟੀ ਖਤਮ ਕਰਨ ਤੋਂ ਬਾਅਦ ਰਾਤ 1.00 ਵਜੇ ਆਪਣੇ ਘਰ ਦੂਹੇਵਾਲਾ ਵਿਖੇ ਬਾ-ਵਰਦੀ ਜਾ ਰਿਹਾ ਸੀ ਜਦ ਪਿੰਡ ਬਰਕੰਦੀ ਤੋਂ ਪਿੰਡ ਸੋਥਾ ਜਾਂਦੀ ਲਿੰਕ ਰੋਡ ਤੇ ਪੁੱਜਿਆ ਤਾਂ ਇੱਕ ਲਾਲ ਰੰਗ ਦੇ ਮੋਟਰ ਸਾਈਕਲ ਉਪਰ ਜਿਸ ਪਰ 3 ਲੜਕੇ ਮੂੰਹ ਬੰਨ ਕੇ ਸਵਾਰ ਸਨ। ਜਿੰਨ੍ਹਾਂ ਵੱਲੋਂ ਮੋਟਰ ਸਾਈਕਲ ਅੱਗੇ ਲਗਾ ਕੇ ਮੇਰੇ ਉਪਰ ਕਾਪਿਆ ਅਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ਜਖਮੀ ਹੋਣ ਕਰਕੇ ਮੈਂ ਡਿੱਗ ਪਿਆ, ਡਿੱਗਣ ਤੋਂ ਬਾਅਦ ਵੀ ਮੇਰੇ ਤੇ ਕਾਪਿਆ ਅਤੇ ਬੇਸਬਾਲ ਨਾਲ ਵਾਰ ਕੀਤੇ ਅਤੇ ਮੇਰੀ ਜੇਬ ਵਿੱਚੋਂ 8000/- ਰੁ:, ਇੱਕ ਸੋਨੇ ਦੀ ਛਾਪ ਅਤੇ ਇੱਕ ਮੋਬਾਇਲ ਫੋਨ ਜਿਸ ਦੀ ਕੁੱਲ ਕੀਮਤ 42000/- ਰੁ: ਬਣਦੀ ਹੈ ਖੋਹ ਕੇ ਲੈ ਗਏ। ਜਿਸ ਤੇ ਪੁਲਿਸ ਵੱਲੋਂ ਇਸ ਬਿਆਨਾ ਤੇ ਮੁਕੱਦਮਾ ਨੰਬਰ 111 ਮਿਤੀ 17.06.2020 ਅ/ਧ 307, 379-ਬੀ, 324, 323, 34 ਹਿੰ: ਦੰ: ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਾਮਲੂਮ ਵਿਆਕਤੀਆਂ ਤੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਦੌਰਾਨੇ ਤਫਤੀਸ਼ ਮਿਤੀ 22.06.2020 ਨੂੰ ਮੁਖਬਰ ਦੀ ਇਤਲਾਹ ਪਰ ਪੁਲਿਸ ਦੁਆਰਾ ਹਰਿਆਲੀ ਪੰਪ ਬਠਿੰਡਾ ਰੋਡ ਵਿਖੇ ਦੌਰਾਨੇ ਗਸ਼ਤ ਵਾਰਦਾਤ ਦੌਰਾਨ ਵਰਤੇ ਹੋਏ ਮੋਟਰ ਸਾਈਕਲ ਸਮੇਤ 2 ਦੋਸ਼ੀਆਂ ਅੰਗਰੇਜ ਸਿੰਘ ਉਰਫ ਗਿਨੂੰ ਪੁੱਤਰ ਬਲਤੇਜ ਸਿੰਘ ਵਾਸੀ ਪਿੰਡ ਬਰਕੰਦੀ ਅਤੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਨਛੱਤਰ ਸਿੰਘ ਵਾਸੀ ਬਰਕੰਦੀ ਰੋਡ, ਸ਼੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ। ਪੁੱਛ ਗਿੱਛ ਦੌਰਾਨ ਵਾਰਦਾਤ ਸਮੇਂ ਵਰਤਿਆ ਗਿਆ ਕਾਪਾ ਅਤੇ ਬੇਸਬਾਲ ਬਰਾਮਦ ਕਰ ਲਿਆ ਗਿਆ। ਜਿੰਨ੍ਹਾਂ ਨੂੰ ਮਾਨਯੋਗ ਅਦਾਲਤ ਵਿਖੇ ਮਿਤੀ 23.06.2020 ਨੂੰ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ। ਅੱਜ ਮਿਤੀ 24.06.2020 ਤੀਸਰਾ ਦੋਸ਼ੀ  ਕਰਨ ਸਿੰਘ ਉਰਫ ਕਾਂਚਾ ਪੁੱਤਰ ਰਵੀ ਵਾਸੀ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ ਨੇ ਮਾਨਯੋਗ ਅਦਾਲਤ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਤਮ ਸਮਰਪਣ ਕੀਤਾ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਹਸਬ ਜਾਬਤਾ ਅਨੁਸਾਰ ਗਿ੍ਰਫਤਾਰ ਕੀਤਾ ਗਿਆ। ਜਿਸ ਦੌਰਾਨ ਪੁਲਿਸ ਵੱਲੋਂ ਇਸ ਤੀਸਰੇ ਦੋਸ਼ੀ ਦਾ ਮਾਨਯੋਗ ਅਦਾਲਤ ਤੋਂ  ਰਿਮਾਂਡ ਹਾਸਲ ਕੀਤਾ ਗਿਆ ਅਤੇ ਅੱਗੇ ਤਫਤੀਸ਼ ਜਾਰੀ ਹੈ।