ਮਿਸ਼ਨ ਫਤਿਹ ਅਧੀਨ ਜੀਵਨ ਜਯੋਤੀ ਮਿਸ਼ਨ ਵੱਲੋਂ  ਕੋਰੋਨਾ ਵਿਰੁੱਧ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ।

ਸਿਹਤ ਵਿਭਾਗ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਰਸ।
ਸ਼੍ਰੀ ਮੁਕਤਸਰ ਸਾਹਿਬ,  (ਸਰਬਜੀਤ ਦਰਦੀ) ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਸਬੰਧੀ ਲੋਕਾਂ ਨੂੰ ਸਮੇਂ ਸਮੇਂ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਣੂ ਕਰਵਾਉਣ ਲਈ ਅਤੇ ਕੋਰੋਨਾ ਵਿਰੁੱਧ ਜੰਗ ਲੜ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਜੀਵਨ ਜ਼ਯੋਤੀ ਮਿਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕਰਵਾ ਕੇ ਮੈਡਲ ਅਤੇ ਬੋਤਲਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਲਗਭਗ 70 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ ਬਲਜੀਤ ਕੌਰ ਅੱਖਾਂ ਦੇ ਮਾਹਿਰ, ਸ੍ਰੀ ਬੀ. ਕੇ ਮੈਨ ਚੇਅਰਮੈਨ, ਗੁਰਤੇਜ਼ ਸਿੰਘ ਸੁਖਮੰਦਰ ਸਿੰਘ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸ੍ਰੀ ਲਾਲ ਚੰਦ ਅਤੇ ਭਗਵਾਨ ਦਾਸ ਜਿਲ੍ਹਾ ਹੈਲਥ ਇਸਪੈਕਟਰ, ਸ੍ਰੀ ਅਸ਼ੋਕ ਝਾਂਬ, ਸ੍ਰੀ ਅਸ਼ੋਕ ਤੇਹਰੀਆ, ਪਵਨ ਠੁਕਰਾਲ, ਵਿਜੇ ਰੁਪਾਲ, ਕਾਕਾ ਉੜਾਂਗ, ਗੌਰਵ ਨਾਰੰਗ, ਤੇਜਿੰਦਰ ਸਿੰਘ ਬੰੱਬੂ ਪ੍ਰਧਾਨ ਕੱਚਾ ਆੜ੍ਹਤੀਆ ਐਸ਼ੋਸੀਏਸ਼ਨ, ਵਕੀਲ ਸਿੰਘ, ਕਿ੍ਰਸ਼ਨ ਕੁਮਾਰ, ਮਨੋਜ਼ ਕੁਮਾਰ ਹਾਜ਼ਰ ਸਨ। ਇਸ ਸਮੇਂ  ਡਾ ਸ਼ਤੀਸ਼ ਗੋਇਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਹੋਰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਜ਼ੋ ਕਿ ਸ਼ਲਾਘਾਯੋਗ ਕਦਮ ਉਹਨਾਂ ਅਪੀਲ ਕੀਤੀ ਕਿ ਆਮ ਲੋਕ ਜਿਲ੍ਹਾ ਪ੍ਰਸ਼ਾਸਣ ਅਤੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ।