ਮਿਸ਼ਨ ਫਤਿਹ ਤਹਿਤ ਪੁਲਿਸ ਮੁਲਾਜਮਾਂ ਨੂੰ ਕਰੋਨਾ ਵਾਇਰਸ ਬੀਮਾਰੀ ਤੋਂ ਸਾਵਧਾਨੀ ਵਰਤ ਕੇ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।

ਪੁਲਿਸ ਮੁਲਾਜਮਾਂ ਨੂੰ ਸਾਵਧਾਨੀ ਵਰਤ ਕੇ ਡਿੳੂਟੀ ਕਰਨ ਲਈ ਪ੍ਰੇਰਿਤ ਕਰਦੇ ਹੋਏ ਪੁੁਲਿਸ ਅਫ਼ਸਰ।
ਸ਼੍ਰੀ ਮੁਕਤਸਰ ਸਾਹਿਬ,  (ਸੁਖਵੰਤ ਸਿੰਘ)  ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਚੰਡੀਗੜ੍ਹ ਜੀ ਵੱਲੋਂ ਜਾਰੀ ਹਦਾਇਤਾ ਤਹਿਤ ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਹਦਾਇਤਾ ਅਨੁਸਾਰ ਐਸ.ਆਈ ਅਮਰ ਚੰਦ, ਇੰਚਾਰਜ ਜਿਲ੍ਹਾ ਪੁਲਿਸ ਟ੍ਰੈਨਿੰਗ ਸਕੂਲ, ਜੀ ਵੱਲੋਂ ਥਾਣਾ ਸਦਰ ਮਲੋਟ ਵਿਖੇ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿਦੜਬਾਹਾ ਜੀ ਦੀ ਹਾਜਰੀ ਵਿੱਚ ਪੁਲਿਸ ਮੁਲਾਜਮਾਂ ਨੂੰ ਡਿਊਟੀ ਦੌਰਾਨ ਸਾਵਧਾਨੀਆਂ ਵਰਤ ਕੇ ਡਿਊਟੀ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਭਿਆਨਕ ਮਹਾਂਵਾਰੀ ਤੋਂ ਸਾਨੂੰ ਸਾਵਧਾਨੀਆ ਵਰਤ ਕੇ ਹੀ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ  ਕੋਵਿਡ-19 ਵਾਇਰਸ 2019 ਦੀ ਇੱਕ ਛੂਤ ਦੀ ਬਿਮਾਰੀ ਹੈ, ਇਸ ਨੂੰ ਅਕਟਿਵ ਹੋਣ ਲਈ ਸਰੀਰ ਦੀ ਜਰੂਰਤ ਪੈਂਦੀ ਹੈ ਜੇਕਰ ਆਪਾ ਡਿਊਟੀ ਕਰਦੇ ਦੌਰਾਨ ਸਾਵਧਾਨੀਆ ਵਰਤਾਗੇ ਤਾਂ ਇਹ ਆਪਣੇ ਆਪ ਨਸ਼ਟ ਹੋ ਜਾਵੇਗਾ ਅਤੇ ਅੱਗੇ ਨਹੀ ਫੈਲੇਗਾ। ਉਨ੍ਹਾਂ ਕਿਹਾ ਸਾਨੂੰ ਆਮ ਲੋਕਾ ਨੂੰ ਭੀੜ ਅਤੇ ਜਨਤਕ ਥਾਵਾਂ ਤੇ ਨਾ ਜਾਣ ਬਾਰੇ ਸੁਚਿਤ ਕਰਨਾ ਚਾਹੀਦਾ ਤੇ ਉਥੇ ਜਨਤਕ ਥਾਵਾਂ ਨੂੰ ਨਹੀ ਛੂਹਣਾ ਚਾਹੀਦਾ। ਸ.ਥ ਗੁਰਦੇਵ ਸਿੰਘ ਅਤੇ ਸ.ਥ ਪਰਮਬੀਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਮੁਲਾਜਮ ਡਿਊਟੀ ਤੇ ਜਾਣ ਲੱਗਿਆ, ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ ਅਤੇ ਇੱਕ ਦੂਜੇ ਤੋਂ ਤਕਰੀਬਨ 4 ਤੋਂ 6 ਫੁੱਟ ਸਰੀਰਕ ਦੂਰੀ ਬਣਾ ਕੇ ਰੱਖਣ। ਉਨਾਂ ਕਿਹਾ ਕਿ ਆਪਣੇ ਮੂੰਹ, ਅੱਖਾਂ ਅਤੇ ਚਿਹਰੇ ਨੂੰ ਬਾਰ-ਬਾਰ ਛੂਹਣਾ ਨਹੀ ਚਾਹੀਦਾ ਹੈ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਘੱਟੋਂ ਘੱਟ 20 ਸੈਕਿੰਡ ਤੱਕ ਧੋਦੇਂ ਰਹਿਣਾ ਚਾਹੀਦਾ ਹੈ ਅਤੇ ਅਲਕੋਹਲ ਵਾਲੇ ਸੈਨਾਟਾਈਜ਼ਰ ਜਿਸ ਦੇ ਵਿੱਚ 70% ਅਲਕੋਲਹ ਹੁੰਦੀ ਉਸ ਦੀ ਵਰਤੋਂ 20 ਸੈਕੰਡ ਤੱਕ ਕਰਨੀ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡਿਊਟੀ ਦੌਰਾਨ ਕਿਸੇ ਵਹੀਕਲ ਦੇ ਕਾਗਜਾਤ ਚੈੱਕ ਕਰਨੇ ਹੋਣ ਤਾਂ ਹਮੇਸ਼ਾ ਦਸਤਾਨੇ ਪਹਿਣ ਕੇ ਹੀ ਚੈੱਕ ਕੀਤੇ ਜਾਣ ਅਤੇ ਉਨ੍ਹਾਂ ਤੋਂ ਹਮੇਸ਼ਾ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ। ਇਸ ਮੌਕੇ ਏ.ਐਸ.ਆਈ. ਕੁਲਜੀਤ ਸਿੰਘ, ਹੌਲਦਾਰ ਮਨਪ੍ਰੀਤ ਸਿੰਘ ਆਦਿ ਹਾਜਰ ਸਨ।