ਮਿਸ਼ਨ ਫਤਿਹ ਤਹਿਤ ਜ਼ਿਲਾ ਪੁਲਿਸ ਮੁਖੀ ਨੇ ਪੁਲਿਸ ਅਧਿਕਾਰੀਆਂ ਨੂੰ  ਕਰੋਨਾ ਯੋਧੇ ਦੇ ਤੌਰ ’ਤੇ ਬੈਜ ਲਗਾਏ

ਕਰੋਨਾ ਯੋਧੇ ਦੇ ਤੌਰ ਤੇ ਬੈਜ ਲਗਾਏ ਜਾਣ ਦਾ ਦਿ੍ਰਸ।

ਕੋਵਿਡ 19 ਦੀ ਸਾਵਧਾਨੀਆਂ ਬਾਰੇ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ-ਐਸ.ਐਸ.ਪੀ

ਫਾਜ਼ਿਲਕਾ, (ਨੀਰਜ ਵਾਟਸ, ਅਜੇ) ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਜ਼ਿਲਾ ਪੱਧਰ ’ਤੇ ਪੁਲਿਸ ਵਿਭਾਗ ਮੁੱਢਲੀ ਕਾਤਾਰ ਅੰਦਰ ਲੋਕ ਸੇਵਾਵਾਂ ਅੰਦਰ ਹਿੱਸਾ ਪਾਇਆ ਹੈ ਅਤੇ ਭਵਿੱਖ ਅੰਦਰ ਵੀ ਜ਼ਿਲਾ ਵਾਸੀਆਂ ਦੀ ਹਰ ਸੰਭਵ ਸਹਾਇਤਾ ਲਈ ਜ਼ਿਲਾ ਪੁਲਿਸ ਹਰ ਸਮੇਂ ਤਿਆਰ ਹੈ। ਇਹਨਾਂ ਵਿਚਾਰਾਂ ਦਾ ਪ੍ਰ੍ਰਗਟਾਵਾ ਐਸ.ਐਸ.ਪੀ  ਸ੍ਰ. ਹਰਜੀਤ ਸਿੰਘ ਨੇ ਮਿਸ਼ਨ ਫਤਹਿ ਤਹਿਤ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕੋਵਿਡ ਦੇ ਸੰਕਟ ਦੌਰਾਨ ਵਧੀਆਂ ਸੇਵਾਵਾਂ ਮੁਹੱਈਆ ਕਰਨ ਤੋਂ ਖੁਸ਼ ਹੋ ਕੇ ਕਰੋਨਾ ਯੋਧੇ ਦੇ ਤੌਰ ਤੇ ਬੈਜ ਲਗਾਉਂਦੇ ਕੀਤਾ। ਉਨਾਂ ਕਿਹਾ ਕਿ ਮੈਂਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੁਲਿਸ ਟੀਮਾਂ ਵੱਲੋਂ ਜ਼ਿਲਾ ਵਾਸੀਆਂ ਨੂੰ ਕਰੋਨਾ ਦੀ ਔਖੀ ਘੜੀ ਵੇਲੇ ਡਿਊਟੀ ਤੋਂ ਉੱਤੇ ਹੋ ਕੇ ਹਰ ਸੰਭਵ ਸੇਵਾਵਾਂ ਦੇਣ ਲਈ ਯੋਗਦਾਨ ਪਾਇਆ ਹੈ। ਇਸ ਮੌਕੇ ਐਸ.ਪੀ (ਡੀ) ਜਸਵੀਰ ਸਿੰਘ, ਐਸ.ਪੀ (ਐਚ) ਮੋਹਨ ਲਾਲ, ਡੀ.ਐਸ.ਪੀ. (ਐਚ) ਅਸ਼ੋਕ ਕੁਮਾਰ, ਡੀ.ਐਸ.ਪੀ. (ਸੀ.ਏ.ਡਬਲਿਯੂ) ਨਿਰਮਲ ਸਿੰਘ ਨੇ ਜ਼ਿਲਾ ਪੁਲਿਸ ਮੁਖੀ ਸ੍ਰ. ਹਰਜੀਤ ਸਿੰਘ ਨੂੰ ਕਰੋਨਾ ਯੋਧੇ ਦਾ ਬੈਜ ਲਗਾਇਆ ਅਤੇ ਭਵਿੱਖ ਅੰਦਰ ਜ਼ਿਲਾ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਵਧੇਰੇ ਵਧੀਆ ਬਣਾਉਣ ਦਾ ਭਰੋਸਾ ਦਿੱਤਾ। ਸ੍ਰ. ਹਰਜੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਲੋਕਾਂ ਨੂੰ ਕੋਰੋਨਾਂ ਵਾਇਰਸ ਦੀ ਮਹਾਂਮਾਰੀ ਨੂੰ ਹਰਾਉਣ ਦੀ ਇਕ ਕੋਸ਼ਿਸ਼ ਹੈ। ਉਨਾਂ ਕਿਹਾ ਕਿ ਮਿਸ਼ਨ ਫਤਿਹ ਦਾ ਮਤਲਬ ਹੀ ਕਿਸੇ ਵੀ ਖਤਰੇ ਨੂੰ ਹਰਾ ਕੇ ਉਸ ’ਤੇ ਜਿੱਤ ਪ੍ਰਾਪਤ ਕਰਨੀ ਹੈ। ਉਨਾਂ ਕਿਹਾ ਕਿ ਪੁਲਿਸ ਵਿਭਾਗ ਲੋਕਾਂ ਦੀ ਸੁਰੱਖਿਆ ਤੇ ਮਦਦ ਕਰਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੈ।  ਉਨਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਡਿਉਟੀ ’ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਕੋਰੋਨਾ ਵਾਇਰਸ ਦੀ ਸਾਵਧਾਨੀਆਂ ਮਾਸਕ ਪਾਉਣ, ਖੁਲੇ ’ਚ ਨਾ ਥੁੱਕਣ, ਸਮਾਜਿਕ ਦੂਰੀ ਬਰਕਰਾਰ ਰੱਖਣ ਅਤੇ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਣ ਬਾਰੇ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।