ਰਾਹੁਲ ਦੀ ਟਰੈਕਟਰ ਰੈਲੀ ‘ਚ ਸ਼ਾਮਿਲ ਹੋਣਗੇ ਨਵਜੋਤ ਸਿੱਧੂ.

ਰਾਹੁਲ ਦੀ ਟਰੈਕਟਰ ਰੈਲੀ ‘ਚ ਸ਼ਾਮਿਲ ਹੋਣਗੇ ਨਵਜੋਤ ਸਿੱਧੂ.

ਮੋਗਾ – ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਪੰਜਾਬ ਦੇ ਤਿੰਨ ਰੋਜ਼ਾ ਦੌਰੇ ’ਤੇ ਆ ਰਹੇ ਹਨ ਅਤੇ ਇਸ ਦੌਰਾਨ ਉਹ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਤੋਂ ਟਰੈਕਟਰ ਰੈਲੀ ਦਾ ਆਗਾਜ਼ ਕਰਨਗੇ। ਇਸ ਰੈਲੀ ‘ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹੋਣਗੇ। ਜਿਸ ਦੇ ਲਈ ਉਹ ਅੰਮ੍ਰਿਤਸਰ ਤੋਂ ਮੋਗਾ ਦੇ ਲਈ ਰਾਵਾਨਾ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਾਂਤ ਰਹਿਣ ਮਗਰੋਂ ਸਿੱਧੂ ਅੱਜ ਫਿਰ ਤੋਂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਰਾਹੀਂ ਸਰਗਰਮ ਹੋ ਰਹੇ ਹਨ।