ਲੁਟੇਰਿਆਂ ਨੇ ਕਰਿਆਨੇ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਦੀਨਾਨਗਰ,(ਪੰਜਾਬੀ ਸਪੈਕਟ੍ਰਮ ਸਰਵਿਸ)- ਦੀਨਾਨਗਰ ਦੇ ਪਿੰਡ ਝੰਡੇ ਚੱਕ ਵਿਖੇ ਬੀਤੀ ਰਾਤ ਪੁਲਿਸ ਦੀ ਵਰਦੀ ‘ਚ ਆਏ ਕੁੱਝ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਕਰਿਆਨੇ ਦੀ ਦੁਕਾਨ ‘ਚ ਹਥਿਆਰ ਦਿਖਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਝੰਡੇ ਚੱਕ ਵਿਖੇ ਜੀ.ਟੀ ਰੋਡ ‘ਤੇ ਸਥਿਤ ਕਰਿਆਨੇ ਦੀ ਦੁਕਾਨ ਦੇ ਪਿੱਛੇ ਉਨ੍ਹਾਂ ਦੇ ਘਰ ‘ਚ ਇਕ ਵਿਅਕਤੀ ਪੁਲਿਸ ਦੀ ਵਰਦੀ ‘ਚ ਅਤੇ ਬਾਕੀ ਆਮ ਕੱਪੜਿਆਂ ਵਿਚ ਆਏ, ਜਿਨ੍ਹਾਂ ਨੇ ਹਥਿਆਰ ਦਿਖਾ ਕੇ 50 ਹਜ਼ਾਰ ਰੁਪਏ ਨਕਦ, ਇਕ ਸੋਨੇ ਦੀ ਚੇਨ, ਦੋ ਮੋਬਾਈਲ ਅਤੇ ਘਰ ਵਿਚ ਲੱਗੇ ਸੀ.ਸੀ.ਟੀ ਵੀ ਕਮਰਿਆਂ ਦੀ ਹਾਰਡ ਡਿਸਕ ਲੈ ਕੇ ਫ਼ਰਾਰ ਹੋ ਗਏ। ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕਰਨ ‘ਤੇ ਹਮਲਾਵਰਾਂ ‘ਚੋਂ ਇਕ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਰਿਵਾਲਵਰ ਹੇਠਾਂ ਡਿਗ ਗਈ। ਪੁਲਿਸ ਨੇ ਰਿਵਾਲਵਰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ ਨਵਜੋਤ ਸਿੰਘ, ਡੀ.ਐੱਸ.ਪੀ ਮਹੇਸ਼ ਸੈਣੀ ਤੇ ਐੱਸ. ਐੱਚ.ਓ ਕੁਲਵਿੰਦਰ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।