ਲੁਟੇਰੇ ਏਟੀਐੱਮ ’ਚੋਂ 7.60 ਲੱਖ ਰੁਪਏ ਲੁੱਟ ਕੇ ਹੋਏ ਰਫੂ ਚੱਕਰ

ਚੰਡੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) ਪਿੰਡ ਕਿਸ਼ਨਗੜ੍ਹ ’ਚ ਸਥਿਤ ਯੂਨੀਅਨ ਬੈਂਕ ਦੇ ਏਟੀਐੱਮ ਵਿੱਚੋਂ ਲੁਟੇਰਿਆਂ ਵੱਲੋਂ 7.60 ਲੱਖ ਰੁਪਏ ਲੁੱਟ ਲਏ। ਪੁਲੀਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵਾਰਦਾਤ ਦੇਰ ਰਾਤ ਦੀ ਹੈ ਪਰ ਪਤਾ ਸਵੇਰੇ ਲਗਾ ਜਦੋਂ ਮਸ਼ੀਨ ਵਿੱਚ ਰੁਪਏ ਹੋਣ ਦੇ ਬਾਵਜੂਦ ਪੈਸੇ ਨਹੀਂ ਨਿਕਲੇ। ਇਸ ਦੀ ਜਾਣਕਾਰੀ ਬੈਂਕ ਅਧਿਕਾਰੀਆਂ ਵੱਲੋਂ ਪੁਲੀਸ ਨੂੰ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।