ਵਿਧਾਇਕ ਅਮਨ ਅਰੋੜਾ ਤੇ ‘ਕਾਕਾ ਬਰਾੜ’ ਨੇ ਕੀਤਾ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ

ਕੈਪਸ਼ਨ-ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਵਿਧਾਇਕ ਅਮਨ ਅਰੋੜਾ ਤੇ ਕਾਕਾ ਬਰਾੜ।
ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) : ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਬੇਹੱਦ ਕਰੀਬੀ ਤੇ ਪਾਰਟੀ ਦਾ ਜੁਝਾਰੂ ਵਰਕਰ ਸ਼ਮਸ਼ੇਰ ਸਿੰਘ ਸ਼ੇਰਾ ਢਿੱਲੋਂ ਦੇ ਅਚਾਨਕ ਦਿਹਾਂਤ ’ਤੇ ਵਿਧਾਇਕ ਅਮਨ ਅਰੋੜਾ ਨੇ ਘਰ ਪਹੰੁਚਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਵੀ ਹਾਜ਼ਰ ਸਨ।  ਇਸ ਮੌਕੇ ਸ਼ੇਰਾ ਢਿੱਲੋਂ ਦੇ ਭਰਾ ਗੁਲਾਬ ਸਿੰਘ ਢਿੱਲੋਂ ਨਾਲ ਦੁੱਖ ਸਾਂਝਾ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਆਖਿਆ ਕਿ ਸ਼ਮਸ਼ੇਰ ਸਿੰਘ ਢਿੱਲੋਂ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਪਾਰਟੀ ਨੂੰ ਵੀ ਕਦੇ ਨਾਲ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਢਿੱਲੋਂ ਪਰਿਵਾਰ ਨਾਲ ਉਨ੍ਹਾਂ ਦਾ ਬੇਹੱਦ ਗੂੜਾ ਰਿਸ਼ਤਾ ਹੈ ਅਤੇ ਸ਼ੇਰਾ ਢਿੱਲੋਂ ਉਨ੍ਹਾਂ ਦੇ ਛੋਟੇ ਭਰਾ ਵਰਗਾ ਸੀ। ਉਨ੍ਹਾਂ ਕਿਹਾ ਕਿ ਸ਼ੇਰੇ ਨੇ ਬਹੁਤ ਹੀ ਛੋਟੀ ਉਮਰ ’ਚ ਵੱਡੀ ਪੁਲਾਂਘਾ ਪੁੱਟੀਆਂ ਅਤੇ ਅੱਜ ਉਸਦੇ ਦਿਹਾਂਤ ’ਤੇ ਹਰ ਇੱਕ ਦੀ ਅੱਖ ਨਮ ਹੈ। ਉਨ੍ਹਾਂ ਢਿੱਲੋਂ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਉਹ ਹਮੇਸ਼ਾ ਪਰਿਵਾਰ ਨਾਲ ਖੜੇ ਹਨ। ਇਸ ਮੌਕੇ ਇਕਬਾਲ ਸਿੰਘ ਬਰਾੜ, ਜਸ਼ਨ ਬਰਾੜ ਲੱਖੇਵਾਲੀ, ਆਬਜ਼ਰਬਰ ਦਿਲਬਾਗ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।