ਸ਼ੱਕੀ ਹਲਾਤਾਂ ‘ਚ ਜੋੜੇ ਨੇ ਭਾਖੜਾ ਨਹਿਰ ‘ਚ ਮਾਰੀ ਛਾਲ, ਵੀਡੀਓ ਵਾਇਰਲ

ਪਟਿਆਲਾ  27 ਅਗਸਤ (ਪੰਜਾਬੀ ਸਪੈਕਟ੍ਰਮ ਸਰਵਿਸ) :  ਪਟਿਆਲਾ ਸਮਾਣਾ ਰੋਡ ਸਥਿਤ ਭਾਖੜਾ ਨਹਿਰ ‘ਚ ਲੰਘੇ ਦਿਨ ਇੱਕ ਨੌਜਵਾਨ ਜੋੜੇ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਇਸ ਦੌਰਾਨ ਨਹਿਰ ਕਿਨਾਰੇ ਖੜ੍ਹੇ ਕੁਝ ਵਿਅਕਤੀਆਂ ਨੇ ਦੋਵਾਂ ਦੀ ਵੀਡੀਓ ਬਣਾ ਲਈ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਏ। ਮਾਮਲੇ ਸਬੰਧੀ ਥਾਣਾ ਪਸਿਆਣਾ ਦਾ ਕਹਿਣਾ ਹੈ ਕਿ ਘਟਨਾ ਸਬੰਧੀ ਕੋਈ ਵੀ ਸ਼ਿਕਾਇਤ ਪੁਲਿਸ ਨੂੰ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਿਕ ਲੰਘੇ ਦਿਨ ਇੱਕ ਜੌੜਾ ਨਹਿਰ ਕਿਨਾਰੇ ਆਇਆ ਸੀ। ਜਿਨ੍ਹਾਂ ਨੇ ਆਪਣੇ ਹੱਥ ਇੱਕ ਦੂਸਰੇ ਨਾਲ ਬੰਨ੍ਹੇ ਹੋਏ ਸਨ। ਦੇਖਦੇ ਹੀ ਦੇਖਦੇ ਦੋਵਾਂ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ।
ਘਟਨਾ ਨੂੰ ਉੱਥੇ ਖੜ੍ਹੇ ਲੋਕਾਂ ਨੇ ਕੈਮਰੇ ‘ਚ ਕੈਦ ਕਰ ਲਿਆ ਜਿਸ ‘ਚ ਦਿਖਾਈ ਦੇ ਰਿਹਾ ਹੈ ਕਿ ਲੋਕ ਜੋੜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਦੋਵੇਂ ਨਹਿਰ ‘ਚ ਰੁੜ੍ਹ ਗਏ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਪਸਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਹਾਲੇ ਤਕ ਕੋਈ ਵੀ ਸੂਚਨਾ ਨਹੀਂ ਮਿਲੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਰੰਭੀ ਜਾਵੇਗੀ।