ਸਮਾਜਿਕ ਸੰਸਥਾਵਾਂ ਦੀ ਜਨ ਜਾਗਰੂਕਤਾ ਵਿਚ ਅਹਿਮ ਭੁਮਿਕਾ: ਏ.ਡੀ.ਸੀ.

ਲੋਕਾਂ ਨੂੰ ਜਾਗਰੂਕ ਕਰਦੇ ਹੋਏ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ।
ਬਠਿੰਡਾ, (ਗੁਰਪ੍ਰੀਤ ਖੋਖਰ) ਜ਼ਿਲੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਅੱਜ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਵਿਚ ਸਿਕਰਤ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਈ। ਇਸ ਸਬੰਧੀ ਨੌਜਵਾਨ ਵੇਲਫੇਅਰ ਸੁਸਾਇਟੀ ਵੱਲੋਂ 5 ਪ੍ਰਚਾਰ ਵਾਹਨ ਵੀ ਲੋਕਾਂ ਨੂੰ ਕੋਵਿਡ 19 ਬਿਮਾਰੀ ਪ੍ਰਤੀ ਜਾਗਰੂਕ ਕਰਨ  ਲਈ ਚਲਾਏ ਗਏ। ਇਨਾਂ ਵਾਹਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਰਾਜਦੀਪ ਸਿੰਘ ਬਰਾੜ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਕਿ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਪਿੱਛਲੇ ਸਮੇਂ ਵਿਚ ਸਮਾਜ ਹਿੱਤ ਵਿਚ ਵੱਡੀ ਭੁਮਿਕਾ ਨਿਭਾਈ ਹੈ। ਉਨਾਂ ਨੇ ਕਿਹਾ ਕਿ ਅੱਜ ਵੀ ਸਾਡੀਆਂ ਸੰਸਥਾਵਾਂ ਪ੍ਰਸਾਸਨ ਨਾਲ ਸਹਿਯੋਗ ਕਰ ਰਹੀਆਂ ਹਨ। ਉਨਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦੀ ਗੱਲ ਲੋਕ ਜਿਆਦਾ ਗੌਰ ਨਾਲ ਸੁਣਦੇ ਹਨ ਅਤੇ ਉਨਾਂ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਰੱਖੇ ਜਾਣ ਲਈ ਕਹੇ ਜਾਣ ਤੇ ਲੋਕ ਵੱਲੋਂ ਉਨਾਂ ਦੀ ਗੱਲ ਜਿਆਦਾ ਧਿਆਨ ਨਾਲ ਸੁਣੀ ਜਾਂਦੀ ਹੈ।
ਇਸ ਮੌਕੇ ਸ੍ਰੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਹ ਪ੍ਰਚਾਰ ਵਾਹਨ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ਤੋਂ ਬਿਨਾਂ ਆਸਰਾ ਵੇਲਫੇਅਰ ਸੁਸਾਇਟੀ ਵੱਲੋਂ ਪੂਜਾ ਵਾਲੇ ਮੁਹੱਲੇ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੰਸਥਾ ਦੇ ਸ੍ਰੀ ਬਾਲ ਿਸ਼ਨ ਨੇ ਦੱਸਿਆ ਕਿ ਇਸ ਮੌਕੇ ਮਿਸ਼ਨ ਫਤਿਹ ਬੈਜ ਲਗਾਏ ਗਏ ਅਤੇ ਪੈਫਲੈਂਟ ਵੰਡੇ ਗਏ। ਇਸੇ ਤਰਾਂ ਸ੍ਰੀ ਰਾਕੇਸ ਨਰੂਲਾ ਦੀ ਅਗਵਾਈ ਵਿਚ ਬੈਂਗੋ ਸੰਸਥਾ ਵੱਲੋਂ ਅਜੀਤ ਰੋਡ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮਿਸ਼ਨ ਫਤਹਿ ਤਹਿਤ ਕੋਵਿਡ 19 ਨੂੰ ਹਰਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸੇ ਕੋਸ਼ਿਸ ਤੇ ਤਹਿਤ ਸ਼੍ਰੀ ਬੀਨਿਵਾਸਨ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਨੂੰ ਬੱਚਿਆਂ ਲਈ ਦੁੱਧ ਦੀਆਂ 200 ਬੋਤਲਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਕਟ ਬੈਜ, ਪੈਂਫਲੇਟ ਅਤੇ ਮਾਸਕ ਦਿੱਤੇ ਗਏ। ਇਸ ਤੋਂ ਬਿਨਾਂ ਰੈਡ ਕ੍ਰਾਸ ਭਵਨ ਵਿਖੇ ਵੱਖ ਵੱਖ ਐਨਜੀਓ ਦੇ ਅਹੁਦੇਦਾਰਾਂ ਨੂੰ ਮਿਸ਼ਨ ਫਤਿਹ ਤਹਿਤ ਬੈਜ ਲਗਾਏ ਗਏ ਅਤੇ ਮਿਸ਼ਨ ਫਤਿਹ ਦੇ ਜਾਗਰੂਕਤਾ ਪੈਫਲੇਂਟ ਵੰਡੇ ਗਏ।