ਸੀ ਐਚ ਸੀ ਲੌਂਗੋਵਾਲ ਵੱਲੋਂ 21 ਪੁਲਿਸ ਮੁਲਾਜ਼ਮਾਂ ਸਮੇਤ 52 ਵਿਅਕਤੀਆਂ ਦੇ ਸੈਂਪਲ ਲਏ ਗਏ

ਕੈਪਸ਼ਨ- ਪੁਲਿਸ ਕਰਮੀ ਦੇ ਸੈਂਪਲ ਲੈਂਦੀ ਸਿਹਤ ਵਿਭਾਗ ਦੀ ਟੀਮ ਦੀ ਮੈਂਬਰ।
ਲੌਂਗੋਵਾਲ,(ਪੰਜਾਬੀ ਸਪੈਕਟ੍ਰਮ ਸਰਵਿਸ) – ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਸਿੰਗਲਾ ਦੀ ਅਗਵਾਈ ਹੇਠ ਕਮਿਊਨਟੀ ਹੈਲਥ ਸੈਂਟਰ ਲੌਂਗੋਵਾਲ ਵੱਲੋਂ ਕੁਆਰਨਟਾਈਨ ਸੈਂਟਰ ਮਸਤੂਆਣਾ ਸਾਹਿਬ  ਅਤੇ ਸੀ ਐਚ ਸੀ ਲੌਂਗੋਵਾਲ ਵਿਖੇ ਕੋਵਿਡ-19 ਟੈਸਟ ਲਈ 52 ਸੈਂਪਲ ਲਏ ਗਏ। ਐੱਸ ਐਮ ਓ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਹਨਾਂ ਵਿੱਚ 21 ਪੁਲਿਸ ਮੁਲਾਜ਼ਿਮ,ਵੱਖ ਵੱਖ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਆਏ ਵਿਅਕਤੀ ਸ਼ਾਮਿਲ ਹਨ।ਇਸ ਮੌਕੇ ਡਾ. ਸਿੰਗਲਾ ਵੱਲੋਂ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਘਰੋਂ ਬਾਹਰ ਨਿਕਲਣ ਸਮੇਂ ਲਾਜ਼ਮੀ ਤੌਰ ‘ਤੇ ਮਾਸਕ ਪਹਿਨਿਆ ਜਾਵੇ ਅਤੇ ਵਾਰ ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਡਾ. ਸੰਦੀਪ ਕੰਡਾਰਾ,ਸੀ ਐਚ ਓ ਰਜਨੀ ਬਾਲਾ,ਸੀ ਐਚ ਓ ਕੁਲਦੀਪ ਕੌਰ,ਸੀ ਐਚ ਓ ਅਨੁਨਿਤੀ ਸ਼ਰਮਾ,ਸੀ ਐਚ ਓ ਗਰਿਮਾ ਅਤੇ ਸਟਾਫ ਨਰਸ ਜਗਦੀਪ ਕੌਰ ਮੌਜੂਦ ਸਨ।