ਸੁਸ਼ਾਂਤ ਨੇ ਆਖਰੀ ਵਾਰ ਆਪਣੇ ਦੋਸਤ ਮਹੇਸ਼ ਨੂੰ ਕੀਤਾ ਸੀ ਫੋਨ 

ਮਹੇਸ਼ ਅਤੇ ਸੁਸਾਂਤ ਦੀ ਫੋਟੋ
ਮੁੰਬਈ,  (ਪੰਜਾਬੀ ਸਪੈਕਟ੍ਰਮ ਸਰਵਿਸ) ਅਦਾਕਾਰ ਸੁਸਾਂਤ ਸਿੰਘ ਰਾਜਪੂਤ ਨੇ ਐਤਵਾਰ (14 ਜੂਨ) ਨੂੰ ਬਾਂਦਰਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਖੁਦਕੁਸੀ ਕਰਨ ਤੋਂ ਪਹਿਲਾਂ ਆਪਣੇ ਦੋਸਤ ਅਤੇ ਅਦਾਕਾਰ ਮਹੇਸ ਸੈੱਟੀ ਨੂੰ ਆਖਰੀ ਵਾਰ ਫੋਨ ਕੀਤਾ। ਮਹੇਸ ਸੈੱਟੀ ਅਤੇ ਸੁਸਾਂਤ ਦੋਵਾਂ ਨੇ ਟੀਵੀ ਸੋਅ ‘ਪਵਿਤਰ ਰਿਸਤਾ‘ ‘ਚ ਇਕੱਠੇ ਕੰਮ ਕੀਤਾ ਹੈ। ਸੁਸਾਂਤ ਨੇ ਸਵੇਰੇ 1.51 ਵਜੇ ਮਹੇਸ ਨੂੰ ਫੋਨ ਕੀਤਾ ਪਰ ਮਹੇਸ ਨੇ ਫੋਨ ਨਹੀਂ ਚੁੱਕਿਆ। ਮਹੇਸ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਸਵੇਰੇ 8.30 ਵਜੇ ਸੁਸਾਂਤ ਨੂੰ ਕਾਲਬੈਕ ਕੀਤੀ ਪਰ ਸੁਸਾਂਤ ਨੇ ਫੋਨ ਨਹੀਂ ਚੁੱਕਿਆ। ਮਹੇਸ ਨੇ ਸੋਚਿਆ ਕਿ ਸੁਸਾਂਤ ਬਾਅਦ ਵਿਚ ਫੋਨ ਕਰੇਗਾ ਪਰ ਇਸ ਤੋਂ ਬਾਅਦ ਮਹੇਸ ਨੂੰ ਸੁਸਾਂਤ ਦੀ ਖੁਦਕੁਸੀ ਦੀ ਖਬਰ ਮਿਲੀ। ਮਹੇਸ ਨੇ ਆਪਣੀ ਅਤੇ ਸੁਸਾਂਤ ਦੀ ਕਾਲੀ-ਚਿੱਟੀ ਫੋਟੋ ਸਾਂਝੀ ਕੀਤੀ ਹੈ। ਸੁਸਾਂਤ ਦੀ ਖੁਦਕੁਸੀ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ ਪਰ ਮੁੰਬਈ ਪੁਲੀਸ ਦੇ ਸੂਤਰ ਦੱਸਦੇ ਹਨ ਕਿ ਉਸਦੇ ਫਲੈਟ ਵਿਚੋਂ ਕੁਝ ਦਵਾਈਆਂ ਮਿਲੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਉਦਾਸੀ ਦਾ ਇਲਾਜ ਕਰਵਾ ਰਿਹਾ ਸੀ।