ਐਸਡੀਐਮ ਸਮੇਤ 14 ਕੋਰੋਨਾ ਪਾਜ਼ੇਟਿਵ ਮਰੀਜ਼ ਆਏ

 ਸੰਗਰੂਰ :ਬੀਤੀ ਰਾਤ ਸੰਗਰੂਰ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ 14 ਮਰੀਜ਼ਾਂ ਦੇ ਆਉਣ ਨਾਲ ਅਤੇ ਇੱਕ ਮਰੀਜ਼ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ ਵਿੱਚ ਲੋਕਾਂ ਵਿੱਚ ਕੋਰੋਨਾ ਦੇ ਡਰ ਦਾ ਮਾਹੌਲ ਵੱਧਦਾ ਜਾ ਰਿਹਾ ਹੈ। ਸਿਵਲ ਸਰਜਨ ਸੰਗਰੂਰ ਤੋਂ ਬਾਅਦ ਹੁਣ ਦਿੜ੍ਹਬਾ ਦੇ ਐਸਡੀਐਮ ਮਨਜੀਤ ਸਿੰਘ ਚੀਮਾ ਦੀ ਰਿਪੋਰਟ ਵੀਰਵਾਰ ਨੂੰ ਕੋਰੋਨਾ ਪਾਜ਼ੇਟਿਵ ਪ੍ਰਰਾਪਤ ਹੋਈ ਹੈ। ਜ਼ਿਲ੍ਹੇ ਵਿੱਚ ਅਧਿਕਾਰੀਆਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਨਾਲ ਉਨ੍ਹਾਂ ਦੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਵਿੱਚ ਖੌਫ ਦਾ ਮਾਹੌਲ ਹੈ। ਐੱਸਡੀਐਮ ਸੁੱਕਰਵਾਰ ਨੂੰ ਵੀ ਪੀਸੀਐੱਸ ਅਧਿਕਾਰੀਆਂ ਦੀ ਬੈਠਕ ਵਿੱਚ ਸ਼ਾਮਲ ਹੋ ਚੁੱਕੇ ਹਨ। ਐਸਡੀਐਮ ਦਿੜ੍ਹਬਾ ਪਿਛਲੇ ਕਈ ਦਿਨਾਂ ਤੋਂ ਇਕਾਂਤਵਾਸ ਵਿੱਚ ਰਹਿ ਰਹੇ ਸਨ। ਕੋਰੋਨਾ ਪਾਜ਼ੇਟਿਵ ਤੋਂ ਬਾਅਦ ਹੁਣ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਇਕਾਂਤਵਾਸ ਕੀਤਾ ਜਾਵੇਗਾ। ਐਸਡੀਐੱਮ ਦਫ਼ਤਰ ਨੂੰ ਵੀ ਸ਼ੁੱਕਰਵਾਰ ਨੂੰ ਸੈਨੀਟਾਈਜ਼ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਚੰਗੀ ਖ਼ਬਰ ਇਹ ਹੈ ਕਿ 11 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 120 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੰਗਰੂਰ ਜ਼ਿਲ੍ਹੇ ਵਿੱਚ 14 ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ। ਜਿਨ੍ਹਾਂ ਵਿੱਚ 4 ਮਰੀਜ਼ ਸੰਗਰੂਰ ਬਲਾਕ ਦੇ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਸੰਪਰਕ ਕੇਸ ਹਨ, ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਕੈਦੀ ਹੈ। ਅਮਰਗੜ੍ਹ ਬਲਾਕ ਵਿੱਚ 5 ਕੋਰੋਨਾ ਪਾਜ਼ੇਟਿਵ ਮਰੀਜ਼ ਕੇਸ ਆਏ ਹਨ, ਇਹ ਸਾਰੇ ਕੇਸ ਸੰਪਰਕ ਕੇਸ ਹਨ। ਮਾਲੇਰਕੋਟਲਾ ਵਿੱਚ 1 ਕੇਸ ਕੈਦੀ ਹੈ, ਧੂਰੀ ਵਿੱਚ 1 ਕੈਦੀ ਹੋਰ, ਦੋ ਕੇਸ ਲੁਧਿਆਣਾ ਤੋਂ 1 ਪਿੁਲਸ ਮੁਲਾਜ਼ਮ ਅਤੇ ਇੱਕ ਹੋਰ ਜੇਰੇ ਇਲਾਜ ਮਰੀਜ਼ ਹੈ। ਇੱਕ ਮਰੀਜ਼ ਦਿੜ੍ਹਬਾ ਤੋਂ ਪਟਿਆਲਾ ਜੇਰੇ ਇਲਾਜ ਹੈ। ਇੱਕ ਉਸ ਲੁਧਿਆਣਾ ਜੇਰੇ ਇਲਾਜ ਜੇਰੇ ਇਲਾਜ ਓਸਵਾਲ ਹਸਪਤਾਲ ਵਿੱਚ ਹੈ। 59 ਸਾਲਾ ਅਹਿਮਦਗੜ੍ਹ ਦੇ ਵਿਅਕਤੀ ਦੀ ਮੌਤ ਹੋਈ ਹੈ।

ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 607 ਹੈ, ਤੰਦਰੁਸਤ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 470 ਹੈ, ਅਤੇ ਹੁਣ ਤੱਕ ਜ਼ਿਲ੍ਹੇ ਵਿੱਚ 17 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।