ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਵਿਲੱਖਣ ਢੰਗ ਨਾਲ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ

ਬੂਟੇ ਲਾ ਕੇ ਰਾਹੁਲ ਗਾਂਧੀ ਦਾ ਜਨਮਦਿਨ ਮਨਾਉਂਦੇ ਜਿਲ੍ਹਾ ਪ੍ਰਧਾਨ ਸੰਧੂ ਤੇ ਹੋਰ।

ਮਾਸਕ, ਸੈਨੇਟਾਈਜਰ ਅਤੇ ਸੁੱਕਾ ਰਾਸ਼ਨ ਵੰਡ ਕੇ ਲਾਏ ਛਾਂਦਾਰ ਤੇ ਫੁੱਲਦਾਰ ਪੌਦੇ

ਕੋਟਕਪੂਰਾ,  (ਅਰਸ਼ਦੀਪ ਸਿੰਘ ਅਰਸ਼ੀ) :- ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ। ਉਨਾਂ ਸਥਾਨਕ ਬੱਤੀਆਂ ਵਾਲੇ ਚੌਂਕ ’ਚ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ, ਨਾਕੇ ’ਤੇ ਖੜੇ ਪੁਲਿਸ ਮੁਲਾਜਮਾਂ ਅਤੇ ਆਮ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡਣ ਮੌਕੇ ਕੋਰੋਨਾ ਵਾਇਰਸ ਦੀ ਕਰੋਪੀ ਤੋਂ ਬਚਣ ਦੇ ਸੁਝਾਅ ਦਿੰਦਿਆਂ ਮਾਸਕ, ਸੈਨੇਟਾਈਜਰ ਅਤੇ ਆਪਸੀ ਦੂਰੀ ਦੇ ਮਹੱਤਵ ਤੋਂ ਜਾਣੂ ਕਰਵਾਇਆ। ਅਜੈਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਪੋ੍ਰਗਰਾਮ ਤਹਿਤ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ। ਉਨਾ ਦੱਸਿਆ ਕਿ ਕੋਰੋਨਾ ਵਾਇਰਸ ਦੀ ਕਰੋਪੀ ਤੋਂ ਬਚਾਅ ਸਿਰਫ ਸਾਵਧਾਨੀ ਅਤੇ ਪ੍ਰਹੇਜ਼ ਹੀ ਮੰਨਿਆ ਜਾ ਰਿਹਾ ਹੈ। ਉਨਾਂ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ’ਚ ਰਿਕਸ਼ਾ ਚਾਲਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਅਤੇ ਵਾਤਾਵਰਣ ਦੀ ਸੰਭਾਲ ਲਈ ਫੁੱਲਦਾਰ ਤੇ ਛਾਂਦਾਰ ਬੂਟੇ ਵੀ ਲਾਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਪ੍ਰਧਾਨ ਕੁੱਕੀ ਚੋਪੜਾ, ਬਲਕਰਨ ਸਿੰਘ ਨੰਗਲ, ਗੁਰਲਾਲ ਸਿੰਘ ਭਲਵਾਨ, ਜਸਕਰਨ ਸਿੰਘ ਵਾੜਾਦਰਾਕਾ, ਗੁਰਸੇਵਕ ਸਿੰਘ ਨੀਲਾ, ਜਗਜੀਤ ਸਿੰਘ ਬਬਲਾ, ਜੱਸਾ ਸਰਪੰਚ, ਰਣਜੀਤ ਸਿੰਘ, ਬਿੱਟੂ ਛੱਲੀ, ਹੈਪੀ ਰੱਤੀਰੋੜੀ, ਸ਼ੈਲੀ, ਵਿਨੈ ਕੁਮਾਰ, ਗੋਰਾ, ਸੁੱਖਾ ਖਾਰਾ, ਵਿੱਕੀ ਬਰਾੜ, ਵਿੱਕੀ ਮੈਨੀ, ਬੱਬੁ ਕੋਟਸੁਖੀਆ, ਬਲਜਿੰਦਰ ਸਰਾਂਏਨਾਗਾ, ਦੇਵ ਸਰਪੰਚ ਆਦਿ ਵੀ ਹਾਜਰ ਸਨ।