ਸਾਬਕਾ ਓਪਨਰ ਨੇ ਕਿਹਾ- ਧੋਨੀ ਸਿਰਫ IPL ਭਰੋਸੇ ਨਹੀਂ, ਭਾਰਤੀ ਟੀਮ ‘ਚ ਹੋ ਸਕਦੀ ਹੈ ਵਾਪਸੀ

ਕਈ ਲੋਕਾਂ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਕ੍ਰਿਕਟ ਟੀਮ ‘ਚ ਵਾਪਸੀ ਇਸ ਸਾਲ ਆਈ. ਪੀ. ਐੱਲ. ‘ਤੇ ਨਿਰਭਰ ਹੈ ਪਰ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਇਹ ਸਿਰਫ ਗਲਤਫਹਿਮੀ ਹੈ। ਧੋਨੀ ਬੀਤੇ ਸਾਲ ਇੰਗਲੈਂਡ ‘ਚ ਖੇਡੇ ਗਏ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਮੈਦਾਨ ‘ਤੇ ਨਹੀਂ ਦਿਖੇ ਹਨ ਤੇ ਆਰਾਮ ਦੇ ਨਾਂ ਨਾਲ ਬਾਹਰ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਦਾ ਆਈ. ਪੀ. ਐੱਲ. ‘ਚ ਵਧੀਆ ਪ੍ਰਦਰਸ਼ਨ ਹੀ ਟੀ-20 ਵਿਸ਼ਵ ਕੱਪ ਦੇ ਉਸਦੇ ਚੋਣ ਦਾ ਪੈਮਾਨਾ ਤੈਅ ਕਰੇਗਾ। ਇਸ ਸਾਲ ਦੇ ਆਖਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਮਹਿੰਦਰ ਸਿੰਘ ਧੋਨੀ ਦੀ ਚੋਣ ਆਈ. ਪੀ. ਐੱਲ. ‘ਚ ਇਸਦੇ ਪ੍ਰਦਰਸ਼ਨ ‘ਤੇ ਨਿਰਭਰ ਹੈ ਪਰ ਆਈ. ਪੀ. ਐੱਲ. ਨੂੰ ਕੋਵਿਡ-19 ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਆਕਾਸ਼ ਚੋਪੜਾ ਨੂੰ ਹਾਲਾਂਕਿ ਅਜਿਹਾ ਨਹੀਂ ਲੱਗਦਾ ਹੈ।