ਪੰਜਾਬ ‘ਚ ਅਕਤੂਬਰ ਦੇ ਦੂਜੇ ਹਫ਼ਤੇ ਹੋ ਸਕਦੀਆਂ ਚੋਣਾਂ

ਪੰਜਾਬ ਦੀਆਂ ਲੋਕਲ ਬਾਡੀਜ਼ ਚੋਣਾਂ ਅਕਤੂਬਰ ਦੇ ਦੂਜੇ ਹਫਤੇ ਹੋਣ ਦੇ ਆਸਾਰ ਹਨ, ਅੱਜ ਪੰਜਾਬ ਸਰਕਾਰ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਮੀਟਿੰਗ ਮਗਰੋ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਇਸ ਸਬੰਧੀ ਚੋਣ ਕਮਿਸ਼ਨ ਨੂੰ ਫੈਸਲਾ ਲੈਣ ਬਾਰੇ ਬੇਨਤੀ ਭੇਜ ਦਿੱਤੀ ਗਈ ਹੈ।

ਪੰਜਾਬ ਮਿਊਂਸੀਪਲ ਐਕਟ ਤਹਿਤ ਸੂਬੇ ਦੀਆਂ 129 ਅਰਬਨ ਲੋਕਲ ਬਾਡੀ ਚੋਣਾਂ ਸਤੰਬਰ 2020 ਤੱਕ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਦੇ ਕਾਰਨ ਬਣੇ ਹਲਾਤਾਂ ਦੇ ਚੱਲਦੇ ਉਦੋਂ ਤੱਕ ਇਹ ਚੋਣਾਂ ਸੰਭਵ ਨਹੀਂ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਸਤੰਬਰ ਤੱਕ ਇਹ ਮਹਾਂਮਾਰੀ ਆਪਣੇ ਉਪਰਲੇ ਪੱਧਰ ‘ਤੇ ਹੋਵੇਗੀ, ਇਸੇ ਦੇ ਚੱਲਦੇ ਸਰਕਾਰ ਨੇ ਚੋਣ ਕਮਿਸ਼ਨ ਨੂੰ ਅਕਤੂਬਰ ਦੇ ਪਹਿਲੇ ਹਫਤੇ ਇਹ ਚੋਣਾਂ ਕਰਵਾਉਣ ਦੀ ਸਿਫਾਰਿਸ਼ ਕੀਤੀ