ਜਗਰਾਉਂ,8 ਅਹਸਤ ( ਕੁਲਵਿੰਦਰ ਸਿੰਘ ਚੰਦੀ) :- ਅੱਜ ਇੱਥੇ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਅਗਵਾਈ ਹੇਠ ਹੋਈ| ਇਸ ਸਮੇਂ ਪ੍ਰਧਾਨ ਅਤੇ ਸਮੂਹ ਨੰਬਰਦਾਰਾਂ ਨੇ ਮਨੀਪੁਰ ਵਿਖੇ ਲੜਕੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ| ਇਸ ਤੋਂ ਇਲਾਵਾ ਨੰਬਰਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸੇ ਨੰਬਰਦਾਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀ ਹੁੰਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕੀਤਾ ਜਾਵੇ, ਨੰਬਰਦਾਰਾਂ ਨੂੰ ਮਿਲਦਾ ਮਾਣ-ਭੱਤਾ ਵਧਾ ਕੇ 5 ਹਜ਼ਾਰ ਰੁਪਏ ਕੀਤਾ ਜਾਵੇ ਅਤੇ ਨੰਬਰਦਾਰਾਂ ਦਾ ਟੋਲ ਟੈਕਸ ਅਤੇ ਬੱਸ ਸਫਰ ਫਰੀ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀਆਂ ਇਹ ਮੰਗਾਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਪਰ ਪੰਜਾਬ ਸਰਕਾਰ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ| ਇਸ ਮੌਕੇ ਨਵੇਂ ਨਿਯੁਕਤ ਹੋਏ ਪਿੰਡ ਮਾਣੂੰਕੇ ਦੇ ਨੰਬਰਦਾਰ ਮਲਕੀਤ ਸਿੰਘ ਨੂੰ ਨੰਬਰਦਾਰ ਬਣਨ ’ਤੇ ਸਿਰੋਪਾ ਪਾ ਕੇ ਵਧਾਈਆਂ ਦਿੱਤੀਆਂ ਗਈਆਂ ਤੇ ਮੂੰਹ ਮਿੱਠਾ ਕਰਵਾਇਆ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਹਠੂਰ ਤਹਿਸੀਲ ਪ੍ਰਧਾਨ ਜਗਰਾਉਂ, ਸਤਨਾਮ ਸਿੰਘ ਬੱਸੂਵਾਲ, ਜਸਵੰਤ ਸਿੰਘ ਸ਼ੇਖਦੌਲਤ, ਬਲਵੀਰ ਸਿੰਘ ਗਾਲਿਬ ਖੁਰਦ, ਮਹਿੰਦਰ ਸਿੰਘ ਗਾਲਿਬ ਖੁਰਦ, ਅੰਗਰੇਜ ਸਿੰਘ ਭੰਮੀਪੁਰਾ, ਬੂਟਾ ਸਿੰਘ ਭੰਮੀਪੁਰਾ, ਜਗਦੇਵ ਸਿੰਘ ਡਾਂਗੀਆਂ, ਹਰਬੰਸ ਸਿੰਘ ਸਿੱਧਵਾਂ ਕਲਾਂ, ਹਰਨੇਕ ਸਿੰਘ ਛੋਟੇ ਕਾਉਂਕੇ, ਨਿਰਮਲ ਸਿੰਘ ਬਾਰਦੇਕੇ, ਕਰਤਾਰ ਸਿੰਘ ਲੋਪੋਂ ਅਗਵਾੜ, ਹਰਨੇਕ ਸਿੰਘ ਮਾਣੂੰਕੇ, ਮਲਕੀਤ ਸਿੰਘ ਮਾਣੂੰਕੇ, ਰਣਜੀਤ ਸਿੰਘ ਚੌਂਕੀਮਾਨ, ਪ੍ਰੀਤਮ ਸਿੰਘ ਚੌਂਕੀਮਾਨ, ਇਕਬਾਲ ਸਿੰਘ ਚੌਂਕੀਮਾਨ, ਗੁਰਜਿੰਦਰ ਸਿੰਘ ਹਠੂਰ, ਹਰਵਿੰਦਰ ਸਿੰਘ ਸੂਜਾਪੁਰ, ਆਤਮਾ ਸਿੰਘ ਅਮਰਗੜ੍ਹ ਕਲੇਰ, ਹਰਜਿੰਦਰ ਸਿੰਘ ਕਾਉਂਕੇ, ਸੁਖਦੇਵ ਸਿੰਘ ਰਾਮਗੜ੍ਹ ਭੁੱਲਰ, ਹਰਨੇਕ ਸਿੰਘ ਰਾਮਗੜ੍ਹ ਭੁੱਲਰ, ਜਗਪਾਲ ਸਿੰਘ ਕਮਾਲਪੁਰਾ, ਜੱਗਾ ਸਿੰਘ ਅਗਵਾੜ ਲਧਾਈ, ਦਰਸ਼ਨ ਸਿੰਘ ਚਕਰ, ਮੇਹਰਦੀਪ ਸਿੰਘ ਹਠੂਰ, ਹਰਦੀਪ ਸਿੰਘ ਹਠੂਰ, ਹਰਭਜ਼ਨ ਸਿੰਘ ਢੋਲਣ ਆਦਿ ਹਾਜ਼ਰ ਸਨ|

 

Leave a Reply

Your email address will not be published. Required fields are marked *